ਡੇਨਵਰ-ਅਮਰੀਕਾ ਪੁਲਸ ਇੱਕ ਵਾਰ ਫੇਰ ਵਿਵਾਦਾਂ ਵਿੱਚ ਹੈ, ਇਕ ਹੋਰ ਕਾਲੇ ਸ਼ਖਸ ਤੇ ਪੁਲਸ ਤਸ਼ੱਦਦ ਦੀ ਵੀਡੀਓ ਵਾਇਰਲ ਹੋਈ ਹੈ। ਡੇਨਵਰ ਸ਼ਹਿਰ ਵਿਚ ਗ੍ਰਿਫ਼ਤਾਰੀ ਦੌਰਾਨ ਇਕ ਪੁਲਸ ਅਧਿਕਾਰੀ ਵਲੋਂ ਕਾਲੇ ਵਿਅਕਤੀ ਨੂੰ ਪਿਸਤੌਲ ਮਾਰਨ ਅਤੇ ਗਲਾ ਘੁਟਣ ਦਾ ਵੀਡੀਓ ਵਾਇਰਲ ਹੋਣ ’ਤੇ ਭਾਈਚਾਰੇ ਦੇ ਲੋਕਾਂ ਵਿਚ ਪੁਲਸ ਦੇ ਰਵੱਈਏ ਨੂੰ ਲੈ ਕੇ ਗੁੱਸਾ ਫੈਲ ਗਿਆ ਹੈ।ਲੋਕਾਂ ਨੇ ਕਿਹਾ ਕਿ ਇਹ ਰੰਗ ਦੇ ਆਧਾਰ ’ਤੇ ਲੋਕਾਂ ਨਾਲ ਗਲਤ ਵਿਵਹਾਰ ਦਾ ਨਵਾਂ ਉਦਾਹਰਣ ਹੈ। ਬਾਡੀ ਕੈਮਰਾ ਫੁਟੇਜ ਵਿਚ ਔਰੋਰਾ ਦੇ ਪੁਲਸ ਅਧਿਕਾਰੀ ਜਾਨ ਹਾਬਰਟ ਨੂੰ ਵਿੰਸਨ ਨਾਮ ਦੇ ਕਾਲੇ ਸ਼ਖਸ ਦੇ ਸਿਰ ’ਤੇ ਪਿਸਤੌਲ ਮਾਰਦਿਆਂ, ਉਸਦਾ ਗਲਾ ਦਬਾਉਂਦਿਆਂ ਅਤੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਸਾਫ ਦੇਖਿਆ ਜਾ ਸਕਦਾ ਹੈ। ਹਾਬਰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਮਰੀਕਾ ਚ ਇੱਕ ਹੋਰ ਸਿਆਹਫਾਮ ਤੇ ਪੁਲਸੀਆ ਤਸ਼ੱਦਦ

Comment here