ਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਅਮਰੀਕਾ ’ਚ ਇੰਡੀਆ ਡੇ ਪਰੇਡ, ਲਹਿਰਾਇਆ 220 ਫੁੱਟ ਉੱਚਾ ਝੰਡਾ

ਵਾਸ਼ਿੰਗਟਨ-ਅਮਰੀਕਾ ਦੇ ਇਤਿਹਾਸਕ ਸ਼ਹਿਰ ਬੋਸਟਨ ਵਿੱਚ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਪਹਿਲੀ ਵਾਰ ਇੰਡੀਆ ਡੇ ਪਰੇਡ ਕੱਢੀ ਗਈ ਅਤੇ ਇਸ ਦੌਰਾਨ 220 ਫੁੱਟ ਉੱਚਾ ਅਮਰੀਕਾ-ਭਾਰਤ ਦਾ ਝੰਡਾ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ।ਭਾਰਤ ਅਤੇ ਅਮਰੀਕਾ ਦੀ ਵਿਭਿੰਨਤਾ ਨੂੰ ਦਰਸਾਉਣ ਵਾਲੇ ਇਸ ਸਮਾਗਮ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ 30 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੇ ਇੰਡੀਆ ਡੇ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਆਰ.ਪੀ. ਸਿੰਘ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਵਿੱਚ ਮੈਸੇਚਿਉਸੇਟਸ ਅਤੇ ਨਿਊ ਇੰਗਲੈਂਡ ਦੇ ਕਈ ਨੇਤਾਵਾਂ ਨੇ ਭਾਸ਼ਣ ਦਿੱਤਾ। ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼-ਨਿਊ ਇੰਗਲੈਂਡ ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਕਿਹਾ, ‘ਬੋਸਟਨ ਵਿੱਚ ਪਹਿਲੀ ਇੰਡੀਆ ਡੇ ਪਰੇਡ ਦਾ ਆਯੋਜਨ ਇਤਿਹਾਸਕ ਰੂਪ ਨਾਲ ਸਫ਼ਲ ਰਿਹਾ।’

Comment here