ਸਿਆਸਤਖਬਰਾਂਦੁਨੀਆ

ਅਮਰੀਕਾ-ਚੀਨ ਵਿਵਾਦ ’ਤੇ ਪਾਕਿ ਨੇ ਵਟਿਆ ਟਾਲਾ

ਇਸਲਾਮਾਬਾਦ-ਅਮਰੀਕਾ ਅਤੇ ਚੀਨ ਦਰਮਿਆਨ ਸ਼ੀਤ ਯੁੱਧ ਦੀ ਉਭਰ ਰਹੀ ਮਾਨਸਿਕਤਾ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਸਿਆਸੀ ਧੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਹੈ ਸਗੋਂ ਅਮਰੀਕਾ ਅਤੇ ਚੀਨ ਦਰਮਿਆਨ ਇਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ’ਸ਼ਾਂਤੀਪੂਰਨ ਅਤੇ ਖੁਸ਼ਹਾਲ ਦੱਖਣੀ ਏਸ਼ੀਆ’ ਵਿਸ਼ੇ ’ਤੇ ਇਸਲਾਮਾਬਾਦ ਕਾਨਕਲੇਵ 2021 ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਚੀਨ ਅਤੇ ਅਮਰੀਕਾ ਦਰਮਿਆਨ ਇਕ ਨਵੇ ਸ਼ੀਤ ਯੁੱਧ ਦੇ ਖਤਰੇ ਅਤੇ ਖੇਤਰ ’ਚ ਸ਼ਾਂਤੀ ਦੇ ਆਪਣੇ ਦ੍ਰਿਸ਼ਟੀਕੋਣ ਦੇ ਬਾਰੇ ’ਚ ਵਿਚਾਰ ਰੱਖਣ। ਉਨ੍ਹਾਂ ਨੇ ਕਿਹਾ ਕਿ ਸਥਿਤੀ ਇਕ (ਨਵੇਂ) ਸ਼ੀਤ ਯੁੱਧ ਵੱਲ ਲਿਜਾ ਰਹੀ ਹੈ ਅਤੇ ਧੜਿਆਂ ਦਾ ਨਿਰਮਾਣ ਹੋ ਰਿਹਾ ਹੈ। ਪਾਕਿਸਤਾਨ ਨੂੰ ਇਨ੍ਹਾਂ ਧੜਿਆਂ ਦੇ ਨਿਰਮਾਣ ਨੂੰ ਰੋਕਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਕਿਸੇ ਧੜੇ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਖਾਨ ਨੇ ਕਿਹਾ ਕਿ ਵਿਸ਼ਵ ਅਤੇ ਪਾਕਿਸਤਾਨ ਨੂੰ ਅਤੀਤ ’ਚ ਮਹਾਸ਼ਕਤੀਆਂ ਦਰਮਿਆਨ ਨੁਕਸਾਨ ਝੇਲਣਾ ਪਿਆ ਹੈ ਅਤੇ ਉਹ ਕਿਸੇ ਨਵੇਂ ਟਕਰਾਅ ਵਿਰੁੱਧ ਹੈ।

Comment here