ਲੰਡਨ-ਚੀਨ ਅਤੇ ਅਮਰੀਕਾ ਨੂੰ ਗਰੀਨਹਾਊਸ ਗੈਸ ਨਿਕਾਸੀ ਨੂੰ ਤੁਰੰਤ ਘੱਟ ਕਰਨ ’ਚ ਸਾਥ ਦੇਣ ਦੀ ਅਪੀਲ ਕਰਦਿਆਂ ਅਮਰੀਕੀ ਜਲਵਾਯੂ ਰਾਜਦੂਤ ਜਾਨ ਕੈਰੀ ਨੇ ਵਧਦੇ ਤਾਪਮਾਨ ਨੂੰ ਰੋਕਣ ਅਤੇ ਦੁਨੀਆ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਜ਼ਰੂਰੀ ਕਾਰਵਾਈਆਂ ਦੀ ਗਤੀ ਵਧਾਉਣ ਦੀ ਗਲੋਬਲ ਨੇਤਾਵਾਂ ਨੂੰ ਚੁਣੌਤੀ ਦਿੱਤੀ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੀ ਮੁੜ ਉਸਾਰੀ ਕਰਨ ਵਾਲੇ ਅੰਤਰਰਾਸ਼ਟਰੀ ਗਠਬੰਧਨਾਂ ਨੂੰ ਜਲਵਾਯੂ ਪਰਿਵਰਤਣ ਖਿਲਾਫ ਲੜਨ ਲਈ ਇਕ ਮਾਡਲ ਦੇ ਰੂਪ ’ਚ ਦੱਸਿਆ । ਯੂਨੈਕਸੋ ਦੇ ਵਿਸ਼ਵ ਵਿਰਾਸਤੀ ਜਗ੍ਹਾ ਕਿਊ ਗਾਰਡਨਸ ’ਚ ਦਿੱਤੇ ਇਕ ਭਾਸ਼ਣ ਦੌਰਾਨ ਕੈਰੀ ਨੇ ਕਿਹਾ ਕਿ ਜਲਵਾਯੂ ਦੇ ਮੁੱਦੇ ਤੇ ਸਹਿਯੋਗੀਆਂ, ਸਾਂਝੇਦਾਰਾਂ, ਮੁਕਾਬਲੇਬਾਜ਼ਾਂ ਅਤੇ ਇਥੋਂ ਤਕ ਕਿ ਦੁਸ਼ਮਣਾਂ ਨੂੰ ਵੀ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਿਊ ਗਾਰਡਨਸ ’ਚ ਪੌਦਿਆਂ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਵਿਗਿਆਨੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਵਾਯੂ ਸੰਕਟ ਸਾਡੇ ਆਪਣੇ ਸਮੇਂ ਦੀ ਪ੍ਰੀਖਿਆ ਹੈ ਅਤੇ ਬੇਸ਼ਕ ਚੀਜ਼ਾਂ ਹੌਲੀ ਗਤੀ ਨਾਲ ਸਾਹਮਣੇ ਆ ਰਹੀਆਂ ਹੋਣ ਪਰ ਕੁਝ ਲਈ ਇਹ ਪ੍ਰੀਖਿਆ ਕਿਸੇ ਵੀ ਪਿਛਲੀ ਪ੍ਰੀਖਿਆ ਦੀ ਤਰ੍ਹਾਂ ਹੀ ਤੀਬਰ ਅਤੇ ਹੋਂਦ ਨਾਲ ਜੁੜੀ ਹੋਈ ਹੈ। ਕੈਰੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਵਿਸ਼ਵ ’ਚ ਗਰੀਨ ਹਾਊਸ ਗੈਸ ਦੇ ਸਭ ਤੋਂ ਵੱਡੀ ਨਿਕਾਸੀ ਹੈ ਜਿਸ ਦਾ ਅਰਥ ਹੈ ਕਿ ਜੇਕਰ ਉਹ ਨਿਕਾਸੀ ਘੱਟ ਕਰਨ ਦਾ ਬੀੜਾ ਨਹੀਂ ਚੁੱਕਣਗੇ ਤਾਂ ਜਲਵਾਯੂ ਪਰਿਵਰਤਣ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ’ਚ ਨਾਕਾਮ ਹੋ ਜਾਣਗੇ। ਅੱਜ ਜਲਵਾਯੂ ਬਦਲਾਅ ਦਾ ਮੁੱਦਾ ਵੀ ਵਿਸ਼ਵ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਮਰੀਕਾ-ਚੀਨ ਵਾਤਾਵਰਨ ਸਮਝੌਤਾ ਰੱਦ ਕਰਨ ਦੀ ਉੱਠੀ ਮੰਗ

Comment here