ਬੀਜਿੰਗ-ਹੁਣੇ ਜਿਹੇ ਚੀਨ ਨੇ ਕਿਹਾ ਕਿ ਉਹ ਆਪਣੇ ਅਦਾਰਿਆਂ ਅਤੇ ਉੱਦਮਾਂ ਦੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ। ਇਹ ਗੱਲ ਚੀਨ ਨੇ ਅਮਰੀਕੀ ਸੈਨੇਟ ਵੱਲੋਂ ਇਕ ਕਾਨੂੰਨ ਪਾਸ ਕਰਨ ਬਾਅਦ ਕਹੀ। ਅਮਰੀਕੀ ਕਾਨੂੰਨ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਦਰਾਮਦ ’ਤੇ ਪਾਬੰਦੀ ਲਗਾਉਂਦਾ ਹੈ, ਜਦੋਂ ਤੱਕ ਕਿ ਵਪਾਰੀ ਇਹ ਸਾਬਤ ਨਹੀਂ ਕਰਦਾ ਕਿ ਵਸਤੂ ਦਾ ਉਤਪਾਦਨ ਜਬਰਨ ਮਜ਼ਦੂਰੀ ਜ਼ਰੀਏ ਨਹੀਂ ਕਰਵਾਇਆ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਬੀਤੇ ਵੀਰਵਾਰ ਚੁੱਕੇ ਗਏ ਕਦਮ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਹਰ ਤਰੀਕੇ ਨਾਲ ਚੀਨ ਨੂੰ ਬਦਨਾਮ ਕਰਨ ਨੂੰ ਲੈ ਕੇ ਅਮਰੀਕਾ ਨੂੰ ਕੋਈ ਝਿਜਕ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਚੀਨ ਇਨ੍ਹਾਂ ਦੀ ਸਖ਼ਤ ਨਿੰਦਾ ਕਰਦਾ ਹੈ ਤੇ ਉਨ੍ਹਾਂ ਨੂੰ ਖਾਰਿਜ ਕਰਦਾ ਹੈ। ਨਾਲ ਹੀ ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਉਹ ਤੁਰੰਤ ਆਪਣੀਆਂ ਗ਼ਲਤੀਆਂ ਨੂੰ ਸੁਧਾਰੇ। ਵੇਨਬਿਨ ਨੇ ਰੋਜ਼ਾਨਾ ਅਖ਼ਬਾਰ ’ਚ ਕਿਹਾ ਕਿ ਪ੍ਰਾਸੰਗਿਕ ਕਾਰਵਾਈ ਬਾਜ਼ਾਰ ਅਰਥਵਿਵਸਥਾ ਤੇ ਅੰਤਰਰਾਸ਼ਟਰੀ ਅਰਥਵਿਵਸਥਾ ਦੇ ਸਿਧਾਂਤਾਂ ਤੇ ਵਪਾਰ ਨਿਯਮਾਂ ਨੂੰ ਗੰਭੀਰ ਤੌਰ ’ਤੇ ਘੱਟ ਕਰਦੀ ਹੈ। ਚੀਨੀ ਸੰਸਥਾਵਾਂ ਤੇ ਉੱਦਮਾਂ ਦੇ ਹਿੱਤਾਂ ਨੂੰ ਗੰਭੀਰ ਤੌਰ ’ਤੇ ਨੁਕਸਾਨ ਪਹੁੰਚਾਉਂਦੀ ਹੈ।
ਚੀਨ ਜਾਇਜ਼ ਅਧਿਕਾਰਾਂ ਤੇ ਚੀਨੀ ਕਾਨੂੰਨੀ ਅਧਿਕਾਰਾਂ ਤੇ ਚੀਨੀ ਸੰਸਥਾਵਾਂ ਤੇ ਉੱਦਮਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ। ਚੀਨ ’ਚ ਪੱਛਮੀ ਖੇਤਰ, ਖਾਸ ਕਰਕੇ ਸ਼ਿਨਜਿਆਂਗ ਖੇਤਰ ’ਚ ਜਾਤੀ ਤੇ ਧਾਰਮਿਕ ਘੱਟਗਿਣਤੀਆਂ ਦੇ ਕਥਿਤ ਯੋਜਨਾਬੱਧ ਤੇ ਵਿਆਪਕ ਅੱਤਿਆਚਾਰ ਨੂੰ ਲੈ ਕੇ ਅਮਰੀਕਾ ਨੇ ਕਈ ਸਖ਼ਤ ਉਪਾਅ ਕੀਤੇ ਹਨ, ਜਿਨ੍ਹਾਂ ’ਚ ਇਹ ਕਾਨੂੰਨ ਨਵਾਂ ਹੈ। ਸ਼ਿਨਜਿਆਂਗ ’ਚ ਜ਼ਿਆਦਾਤਰ ਉਈਗਰ ਆਬਾਦੀ ਹੈ।
Comment here