ਸਿਆਸਤਖਬਰਾਂਦੁਨੀਆ

ਅਮਰੀਕਾ ਚੀਨ ਦੀ ਪ੍ਰਮਾਣੂ ਸ਼ਕਤੀ ਤੋਂ ਘਬਰਾਇਆ

ਵਾਸ਼ਿੰਗਟਨ-ਪੇਂਟਾਗਨ ਦੀ ਰਿਪੋਰਟ ਮੁਤਾਬਕ, ਚੀਨ 2030 ਤਕ ਆਪਣੇ ਜ਼ਖੀਰੇ ’ਚ ਲਗਭਗ 1000 ਪ੍ਰਮਾਣੂ ਹਥਿਆਰ ਜਮ੍ਹਾ ਕਰ ਲਵੇਗਾ। ਚੀਨ ਨੇ ਹਾਲ ਹੀ ’ਚ ਡੀ.ਐੱਫ-17 ਹਾਈਪਰਸੋਨਿਕ ਮਿਜ਼ਾਇਲ ਵਿਕਸਿਤ ਕੀਤੀ ਹੈ। ਇਹ ਮਿਜ਼ਾਇਲ ਆਵਾਜ਼ ਦੀ ਰਫਤਾਰ ਤੋਂ 5 ਗੁਣਾ ਤੇਜ਼ੀ ਨਾਲ ਟਾਰਗੇਟ ਕਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋ-ਬਾਈਡੇਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਵਿਚਾਲੇ ਹਾਲ ਹੀ ’ਚ ਹੋਈ ਵਰਚੁਅਲ ਬੈਠਕ ਤੋਂ ਬਾਅਦ ਅਮਰੀਕਾ ਨੇ ਕੂਟਨੀਤਿਕ ਚੈਨਲਾਂ ਰਾਹੀਂ ਪ੍ਰਮਾਣੀ ਗੈਰ-ਪ੍ਰਸਾਰ ਦੀ ਸੰਧੀ ਲਈ ਗੰਭੀਰਤਾ ਨਾਲ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।  ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਮੁਲਿਵਾਨ ਦਾ ਕਹਿਣਾ ਹੈ ਕਿ ਬਾਈਡੇਨ ਅਤੇ ਜਿਨਪਿੰਗ ਦੀ ਬੈਠਕ ਤੋਂ ਬਾਅਦ ਹੁਣ ਇਸ ਤਰ੍ਹਾਂ ਦੀ ਸੰਧੀ ਦੀ ਪਹਿਲ ਲਈ ਅਨੁਕੂਲ ਹਾਲਾਤ ਹਨ ਪਰ ਇਸ ਲਈ ਚੀਨ ਵਲੋਂ ਵੀ ਹਾਂ-ਪੱਖੀ ਸੰਦੇਸ਼ ਆਉਣੇ ਚਾਹੀਦੇ ਹਨ। ਚੀਨ ਦੇ ਨਾਲ ਅਜਿਹੀ ਕੋਈ ਵੀ ਸੰਧੀ ਹੋਣ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਦੀ ਸਥਾਪਨਾ ਹੋ ਸਕੇਗੀ। ਪਰ ਇਲ ਲਈ ਅਮਰੀਕਾ ਨੂੰ ਚੀਨ ’ਤੇ ਰਾਜਨੀਤਿਕ ਦਬਾਅ ਪਾਉਣਾ ਹੋਵੇਗਾ। ਬਦਲਦੇ ਸਮੀਕਰਨਾਂ ’ਚ ਅਮਰੀਕਾ ਨੂੰ ਰੂਸ ਤੋਂ ਕਿਤੇ ਜ਼ਿਆਦਾ ਚੀਨ ਦੀ ਵਧਦੀ ਫੌਜੀ ਤਾਕਤ ਤੋਂ ਖਤਰਾ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਚੀਨ ਕੋਲ ਲਗਭਗ 350 ਪ੍ਰਮਾਣੂ ਹਥਿਆਰ ਹਨ। ਅਮਰੀਕਾ ਦੇ ਡਰ ਦਾ ਸਭ ਤੋਂ ਵੱਡਾ ਕਾਰਨ ਚੀਨ ਕੋਲ ਬਿਹਤਰਨ ਤਕਨੀਕ ਦਾ ਹੋਣਾ ਹੈ।

Comment here