ਅਪਰਾਧਸਿਆਸਤਖਬਰਾਂਦੁਨੀਆ

ਅਮਰੀਕਾ ਖਿਲਾਫ ਨੇਪਾਲ ’ਚ ਚੀਨੀ ਜਾਸੂਸ ਕਰ ਰਹੇ ਪ੍ਰਚਾਰ

ਕਾਠਮੰਡੂ-ਨੇਪਾਲ ਦੀ 50 ਪੰਨਿਆਂ ਦੀ ਖੁਫੀਆ ਰਿਪੋਰਟ ’ਚ ਚੀਨ ਦੀ ਜਾਸੂਸੀ ਦਾ ਪੂਰਾ ਕੱਚਾ ਚਿੱਠਾ ਦਿੱਤਾ ਗਿਆ ਹੈ। ਇਸ ਵਿੱਚੋਂ 5 ਪੰਨੇ ਸਿਰਫ਼ ਲਿਨ ਬਾਰੇ ਵੇਰਵੇ ਦੇ ਹਨ। ਇਸ ਵਿੱਚ ਇਸ ਦੀਆਂ ਗਤੀਵਿਧੀਆਂ, ਸੰਪਰਕ, ਲੋਕਾਂ ਨਾਲ ਸਬੰਧ, ਇਸ ਦੀ ਕਾਰਜ ਪ੍ਰਣਾਲੀ, ਨੇਪਾਲੀ ਨੇਤਾਵਾਂ ਅਤੇ ਪੱਤਰਕਾਰਾਂ ਦੇ ਨਾਮ ਸ਼ਾਮਲ ਹਨ। ਇੱਕ ਉੱਚ ਪੱਧਰੀ ਨੇਪਾਲੀ ਸੂਤਰ ਨੇ ਕਿਹਾ, ‘‘ਸਾਡੀ ਇੱਕ ਮਹੀਨੇ ਤੱਕ ਚੱਲੀ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲਿਨ ਚੀਨੀ ਖੁਫੀਆ ਏਜੰਸੀ ਐਮਐਸਐਸ ਦਾ ਅਧਿਕਾਰੀ ਹੈ ਅਤੇ ਉਸਦੀ ਪੂਰੀ ਜਾਣਕਾਰੀ ਜਲਦੀ ਹੀ ਸਰਕਾਰ ਨੂੰ ਦਿੱਤੀ ਜਾਵੇਗੀ।”
ਨੇਪਾਲ ਦੇ ਖੁਫੀਆ ਅਧਿਕਾਰੀਆਂ ਨੇ ਇਕ ਚੀਨੀ ਜਾਸੂਸ ਦੀ ਪਛਾਣ ਕੀਤੀ ਹੈ ਜੋ ਅਮਰੀਕਾ ਦੀ ਵਿੱਤੀ ਸਹਾਇਤਾ ਮਿਲੇਨੀਅਮ ਚੈਲੇਂਜ ਕੋਆਪਰੇਸ਼ਨ ਦੇ ਖਿਲਾਫ ਪ੍ਰਚਾਰ ਵਿਚ ਲੱਗਾ ਹੋਇਆ ਸੀ। ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਨੇਪਾਲ ਅਮਰੀਕੀ ਸਹਾਇਤਾ ’ਤੇ ਆਖਰੀ ਫੈਸਲਾ ਲੈਣ ਵਾਲਾ ਹੈ। ਨੇਪਾਲੀ ਮੀਡੀਆ ਮੁਤਾਬਕ ਚੀਨੀ ਖੁਫੀਆ ਏਜੰਸੀ ਐਮਐਸਐਸ ਨੇ ਅਮਰੀਕੀ ਸਹਾਇਤਾ ਨੂੰ ਰੱਦ ਕਰਨ ਲਈ ਆਪਣੀ ਪੂਰੀ ਤਾਕਤ ਵਰਤੀ ਹੈ।
ਖਬਰ ਹੱਬ ਦੀ ਰਿਪੋਰਟ ਮੁਤਾਬਕ ਨੇਪਾਲ ਦੇ ਉਨ੍ਹਾਂ ਸੁਰੱਖਿਆ ਅਧਿਕਾਰੀਆਂ ਦੀ ਸੂਚੀ ’ਚ ਚੀਨੀ ਨਾਗਰਿਕ ਨਿੰਗ ਲਿਨ ਦਾ ਨਾਂ ਸਭ ਤੋਂ ਉੱਪਰ ਹੈ, ਜੋ ਦੇਸ਼ ’ਚ ਅਮਰੀਕੀ ਆਰਥਿਕ ਮਦਦ ਐੱਮਸੀਸੀ ਦੇ ਖਿਲਾਫ ਪ੍ਰਚਾਰ ’ਚ ਲੱਗੇ ਹੋਏ ਹਨ। ਨੇਪਾਲੀ ਖੁਫੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਲਿਨ ਨਾਂ ਦਾ ਇਹ ਚੀਨੀ ਨਾਗਰਿਕ ਡਰੈਗਨ ਦੀ ਖੁਫੀਆ ਏਜੰਸੀ ੰਸ਼ਸ਼ ਦਾ ਅਧਿਕਾਰੀ ਹੈ। ਉਸ ਕੋਲ ਦੋ ਪਾਸਪੋਰਟ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਚੀਨ ਦੇ ਹੁਬੇਈ ਸੂਬੇ ਤੋਂ ਆਇਆ ਹੈ।
ਰਿਪੋਰਟ ਵਿੱਚ ਚੀਨ ਦੀ ਜਾਸੂਸੀ ਦੀ ਪੂਰੀ ਸੂਚੀ 
ਐਮਐਸਐਸ ਚੀਨ ਦੀ ਖੁਫੀਆ ਏਜੰਸੀ ਹੈ ਜੋ ਵਿਦੇਸ਼ਾਂ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਜਾਸੂਸੀ ਦਾ ਕੰਮ ਕਰਦੀ ਹੈ। ਨੇਪਾਲ ਦੇ ਸੁਰੱਖਿਆ ਅਧਿਕਾਰੀ ਲੰਬੇ ਸਮੇਂ ਤੋਂ ਚੀਨੀ ਜਾਸੂਸੀ ਨੈੱਟਵਰਕ ਦੀ ਜਾਂਚ ਕਰ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ਦਸਤਾਵੇਜ਼ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਚੀਨ ਨੇਪਾਲ ਦੇ ਦੂਜੇ ਦੇਸ਼ਾਂ ਨਾਲ ਸਬੰਧਾਂ ਨੂੰ ਖਰਾਬ ਕਰਨ ਲਈ ਨਾਪਾਕ ਸਾਜ਼ਿਸ਼ ਰਚ ਰਿਹਾ ਹੈ ਅਤੇ ਤਣਾਅ ਵਧਾ ਰਿਹਾ ਹੈ। ਚੀਨੀ ਜਾਸੂਸ ਅਮਰੀਕੀ ਸਹਾਇਤਾ ਐਮਸੀਸੀ ਦੇ ਵਿਰੁੱਧ ਪ੍ਰਚਾਰ ਕਰ ਰਹੇ ਹਨ ਅਤੇ ਬਹੁਤ ਸਾਰਾ ਪੈਸਾ ਖਰਚ ਰਹੇ ਹਨ।
ਡਿਪਲੋਮੈਟਾਂ, ਪੱਤਰਕਾਰਾਂ ਵਜੋਂ ਕੰਮ ਕਰਦੇ ਹਨ ਚੀਨੀ ਜਾਸੂਸ
ਡੈਨਮਾਰਕ ’ਚ ਰਾਜਦੂਤ ਰਹਿ ਚੁੱਕੇ ਸਿਆਸੀ ਵਿਸ਼ਲੇਸ਼ਕ ਵਿਜੇਕਾਂਤ ਦਾ ਕਹਿਣਾ ਹੈ ਕਿ ਇਹ ਨੇਪਾਲ ਦੇ ਅੰਦਰੂਨੀ ਮਾਮਲਿਆਂ ’ਚ ਚੀਨ ਦੀ ਦਖਲਅੰਦਾਜ਼ੀ ਦੀ ਸਪੱਸ਼ਟ ਉਦਾਹਰਣ ਹੈ। ਉਨ੍ਹਾਂ ਕਿਹਾ, ‘‘ਨੇਪਾਲ ਭੂ-ਰਾਜਨੀਤਿਕ ਦੁਸ਼ਮਣੀ ਵਿੱਚ ਫਸਿਆ ਹੋਇਆ ਹੈ ਅਤੇ ਨੇਪਾਲ ਵਿੱਚ ਚੀਨ ਦੀ ਵਧਦੀ ਸਰਗਰਮੀ ਇਸੇ ਦਾ ਨਤੀਜਾ ਹੈ।” ਵਿਜੇਕਾਂਤ ਨੇ ਕਿਹਾ ਕਿ ਨੇਪਾਲ ਵਰਗੇ ਦੇਸ਼ ਲਈ ਐਮ.ਸੀ.ਸੀ. ਨੇਪਾਲ ਦੀ ਖੁਫੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਪੂਰੀ ਜਾਸੂਸੀ ਦਾ ਮਾਸਟਰਮਾਈਂਡ ਅਤੇ ਇਸ ਵਿਚ ਸ਼ਾਮਲ ਲੋਕ ਨੇਪਾਲ ਵਿਚ ਹਨ। ਚੀਨੀ ਜਾਸੂਸ ਡਿਪਲੋਮੈਟਾਂ, ਪੱਤਰਕਾਰਾਂ ਅਤੇ ਇੱਥੋਂ ਤੱਕ ਕਿ ਕਾਰੋਬਾਰੀ ਵਜੋਂ ਵੀ ਕੰਮ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਚੀਨ ਐਮਸੀਸੀ ਦੀ ਥਾਂ ’ਤੇ ਚਾਹੁੰਦਾ ਹੈ ਕਿ ਨੇਪਾਲ ਉਸਦੇ ਬੇਲਟ ਐਂਡ ਰੋਡ ਪ੍ਰੋਜੈਕਟ ਨੂੰ  ਵਧਾਏ, ਜੋ ਦੁਨੀਆ ਭਰ ’ਚ ਕਰਜ਼ੇ ਦੇ ਜਾਲ ਲਈ ਮਸ਼ਹੂਰ ਹੈ।

Comment here