ਫਰਿਜ਼ਨੋ-ਲੰਘੇ ਦਿਨੀਂ ਅਮਰੀਕੀ ਅਧਿਕਾਰੀ ਟੋਨੀ ਬਲਿੰਕਨ ਨੇ ਦੱਸਿਆ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਦੇ ਲੋਕਾਂ ਨੂੰ 144 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਹ ਸਹਾਇਤਾ ਸਿੱਧੇ ਤੌਰ ’ਤੇ ਇੰਡਿਪੈਂਡੇਂਟ ਅੰਤਰਰਾਸ਼ਟਰੀ ਅਤੇ ਗੈਰ-ਸਰਕਾਰੀ ਮਨੁੱਖੀ ਸੰਸਥਾਵਾਂ ਨੂੰ ਪ੍ਰਦਾਨ ਕੀਤੀ ਜਾਵੇਗੀ। ਜਿਸ ’ਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਸੰਯੁਕਤ ਰਾਸ਼ਟਰ ਚਿਲਡਰਨ ਫੰਡ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਸ਼ਾਮਲ ਹਨ। ਇਹ ਫੰਡਿੰਗ ਗੁਆਂਢੀ ਦੇਸ਼ਾਂ ’ਚ ਵੀ ਅਫਗਾਨ ਸ਼ਰਨਾਰਥੀਆਂ ਸਮੇਤ, 18 ਮਿਲੀਅਨ ਤੋਂ ਵੱਧ ਕਮਜ਼ੋਰ ਅਫਗਾਨਾਂ ’ਚੋਂ ਕੁਝ ਨੂੰ ਸਿੱਧੇ ਤੌਰ ’ਤੇ ਸਹਾਇਤਾ ਪ੍ਰਦਾਨ ਕਰੇਗੀ।
ਬਲਿੰਕੇਨ ਅਨੁਸਾਰ ਇਸ ਸਹਾਇਤਾ ਦੇ ਨਾਲ ਅਫਗਾਨਿਸਤਾਨ ’ਚ ਅਤੇ ਅਫਗਾਨ ਸ਼ਰਨਾਰਥੀਆਂ ਲਈ ਕੁੱਲ ਅਮਰੀਕੀ ਮਨੁੱਖੀ ਸਹਾਇਤਾ 2021 ’ਚ ਲਗਭਗ 474 ਮਿਲੀਅਨ ਡਾਲਰ ਤੱਕ ਹੋ ਗਈ ਹੈ, ਜੋ ਕਿ ਕਿਸੇ ਵੀ ਦੇਸ਼ ਤੋਂ ਸਹਾਇਤਾ ਦੀ ਸਭ ਤੋਂ ਵੱਡੀ ਰਕਮ ਹੈ ਅਤੇ ਇਹ ਮਨੁੱਖੀ ਸਹਾਇਤਾ ਅਫਗਾਨਿਸਤਾਨ ਦੇ ਲੋਕਾਂ ਨੂੰ ਲਾਭ ਪਹੁੰਚਾਏਗੀ ।
ਅਮਰੀਕਾ ਅਫਗਾਨਿਸਤਾਨ ਦੀ 144 ਮਿਲੀਅਨ ਡਾਲਰ ਦੀ ਕਰੇਗਾ ਸਹਾਇਤਾ

Comment here