ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਅਮਰੀਕਨ ਸਿੱਖ ਪੁਲੀਸ ਅਧਿਕਾਰੀ ਦੇ ਕਾਤਲ ਨੂੰ ਮੌਤ ਦੀ ਸਜ਼ਾ

ਟੈਕਸਾਸ-ਅਮਰੀਕੀ ਰਾਜ ਟੈਕਸਾਸ ਵਿੱਚ 2019 ਵਿੱਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਦੇ ਦੋਸ਼ੀ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ। ਸੋਲਿਸ ਨੇ ਸਜ਼ਾ ਸੁਣਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਯਾਦ ਰਹੇ ਕਿ ਸਤੰਬਰ, 2019 ਵਿੱਚ ਅਮਰੀਕਾ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਟ੍ਰੈਫ਼ਿਕ ਸਿਗਨਲ ‘ਤੇ ਰੋਕੀ ਗਈ ਗੱਡੀ ‘ਵਿਚੋਂ ਨਿਕਲ ਕੇ ਇੱਕ ਗੁੰਡੇ ਨੇ ਗੋਲੀ ਮਾਰੀ ਸੀ।ਇਸ ਤੋਂ ਬਾਅਦ ਮੁਲਜ਼ਮ ਅਤੇ ਔਰਤ ਦੋਵਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ।
ਹੈਰਿਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 47 ਸਾਲਾ ਰੌਬਰਟ ਸੋਲਿਸ ‘ਤੇ ਡਿਪਟੀ ਧਾਲੀਵਾਲ ਦੀ ਮੌਤ ਲਈ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ।ਤਿੰਨ ਬੱਚਿਆਂ ਦੇ ਪਿਤਾ, ਸੰਦੀਪ ਧਾਲੀਵਾਲ ਦਾ ਕਤਲ, ਅਮਰੀਕਾ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਲਈ ਵਡਾ ਸਦਮਾ ਸੀ।ਡਿਪਟੀ ਧਾਲੀਵਾਲ ਨੇ ਟੈਕਸਸ ਦੀ ਹੈਰਿਸ ਕਾਉਂਟੀ ਵਿੱਚ ਸ਼ੈਰਿਫ ਦੇ ਡਿਪਟੀ ਬਣਨ ਵਾਲੇ ਪਹਿਲੇ ਸਿੱਖ ਵਜੋਂ ਇਤਿਹਾਸ ਰਚਿਆ ਸੀ।ਸਾਲ 2015 ਤੋਂ ਲੈ ਕੇ ਸੰਦੀਪ ਧਾਲੀਵਾਲ ਟੈਕਸਸ ਵਿੱਚ ਆਪਣੇ ਸਿੱਖੀ ਸਰੂਪ ਸਣੇ ਆਪਣੀਆਂ ਸੇਵਾਵਾਂ ਨਿਭਾਈਆਂ।ਉਨ੍ਹਾਂ ਨੇ ਗਸ਼ਤ ਦੌਰਾਨ ਆਪਣੀ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਵੀ ਹਾਸਿਲ ਕੀਤੀ ਸੀ।ਸ਼ੈਰਿਫ ਈਡੀ ਗੋਂਜ਼ਾਲੇਜ਼ ਨੇ ਉਸ ਵੇਲੇ ਕਿਹਾ ਸੀ, “ਉਸ ਨੇ ਪੱਗ ਬੰਨ੍ਹੀ ਸੀ, ਉਸਨੇ ਇਮਾਨਦਾਰੀ, ਸਤਿਕਾਰ ਅਤੇ ਮਾਣ ਨਾਲ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਸੀ।ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਸੀ ਕਿ ਡਿਪਟੀ ਧਾਲੀਵਾਲ “ਇੱਕ ਨਾਇਕ ਸੀ, ਉਹ ਭਾਈਚਾਰੇ ਦਾ ਇੱਕ ਸਤਿਕਾਰਤ ਮੈਂਬਰ ਸੀ ਅਤੇ ਉਹ ਇੱਕ ਟ੍ਰੇਲਬਲੇਜ਼ਰ ਸੀ।”ਪੁਲਿਸ ਅਧਿਕਾਰੀਆਂ ਨੇ ਉਸ ਵੇਲੇ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੈਂਡਲ ਮਾਰਚ ਸਣੇ ਕਈ ਪ੍ਰੋਗਰਾਮ ਵੀ ਉਲੀਕੇ ਸਨ।ਅਮਰੀਕਾ ਦੇ ਨਾਲ-ਨਾਲ ਯੂਕੇ ਦੇ ਵੌਲਵਰਹੈਂਪਟਨ ਵਿੱਚ ਵੀ ਸੈਂਕੜੇ ਲੋਕਾਂ ਨੇ ਸਿੱਖ ਅਮਰੀਕੀ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ ਸੀ।
ਸ਼ੈਰਿਫ਼ ਈਡੀ ਗੌਂਜ਼ਾਲੇਜ਼ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਧਾਲੀਵਾਲ ਕਤਲ ਕੇਸ ਦਾ ਫ਼ੈਸਲਾ ਆ ਗਿਆ ਹੈ।ਉਨ੍ਹਾਂ ਨੇ ਲਿਖਿਆ, “ਜੱਜਾਂ ਨੇ ਰੌਬਰਟ ਸੋਲਿਸ (ਕਾਤਲ) ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਨਸਾਫ਼ ਮਿਲਿਆ ਹੈ।”

Comment here