ਸਿਆਸਤਖਬਰਾਂ

ਅਮਰਨਾਥ ਯਾਤਰਾ ਸੁਖਾਵੀਂ ਬਨਾਉਣ ਲਈ ਬੀ.ਆਰ.ਓ ਨੂੰ ਸੌਂਪਿਆ ਕੰਮ

ਜੰਮੂ-ਜੰਮੂ ਅਤੇ ਕਸ਼ਮੀਰ ਸਰਕਾਰ ਨੇ ਅਮਰਨਾਥ ਯਾਤਰਾ ਦੀ ਸਮਾਪਤੀ ਤੋਂ ਇਕ ਮਹੀਨੇ ਬਾਅਦ 6 ਸਤੰਬਰ ਨੂੰ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਰੱਖ-ਰਖਾਅ ਅਤੇ ਪ੍ਰਬੰਧਨ ਲਈ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀ.ਆਰ.ਓ) ਨੂੰ ਸੌਂਪ ਦਿੱਤਾ ਹੈ। ਦਰਅਸਲ, ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ।ਇਸ ਨਵੀਂ ਸੜਕ ਦੇ ਬਣਨ ਤੋਂ ਬਾਅਦ ਲੋਕਾਂ ਦੀ ਅਮਰਨਾਥ ਯਾਤਰਾ ਹੋਰ ਸੁਖਾਵੀਂ ਅਤੇ ਆਨੰਦਮਈ ਹੋਵੇਗੀ।
ਬੀ.ਆਰ.ਓ ਨੇ ਸੜਕ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਪ੍ਰੋਜੈਕਟ ਬੀਕਨ 13.2 ਕਿਲੋਮੀਟਰ ਲੰਮਾ ਹੈ। ਇਸ ’ਚ ਸ਼੍ਰੀ ਅਮਰਨਾਥ ਜੀ ਜਰਨੀ ਟ੍ਰੈਕ ਦੀ ਮੁਰੰਮਤ ਅਤੇ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ’ਚ ਤੰਗ ਭਾਗਾਂ ਅਤੇ ਮਹੱਤਵਪੂਰਨ ਸਲਾਈਡ ਪੁਆਇੰਟਾਂ ਦੀ ਮੁਰੰਮਤ ਅਤੇ ਚੌੜਾ ਕਰਨ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।
ਬੀ.ਆਰ.ਓ ਚਾਹੁੰਦਾ ਹੈ ਕਿ ਇਸ ਕੰਮ ਦਾ ਵੱਡਾ ਹਿੱਸਾ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਕਵਰ ਕੀਤਾ ਜਾਵੇ। ਟ੍ਰੈਕ ਦੀ ਬਹਾਲੀ ਅਤੇ ਸੁਧਾਰ ਦਾ ਕੰਮ ਭੂਮੀ ਅਤੇ ਮੌਸਮ ਦੁਆਰਾ ਦਰਪੇਸ਼ ਵੱਖੋ-ਵੱਖਰੀਆਂ ਚੁਣੌਤੀਆਂ ਵਿਚਕਾਰ ਬਿਨਾਂ ਰੁਕੇ ਕੀਤਾ ਜਾ ਰਿਹਾ ਹੈ। ਫਿਲਹਾਲ ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ ਪਹੁੰਚਣ ਲਈ 7-8 ਘੰਟੇ ਲੱਗਦੇ ਹਨ। ਨਵੀਂ ਚੌੜੀ ਸੜਕ ਬਣਨ ਤੋਂ ਬਾਅਦ ਸ਼ਰਧਾਲੂ 5-6 ਘੰਟਿਆਂ ’ਚ ਗੁਫ਼ਾ ’ਚ ਪਹੁੰਚ ਜਾਣਗੇ।

Comment here