ਅਪਰਾਧਖਬਰਾਂਮਨੋਰੰਜਨ

ਅਭਿਨੇਤਰੀ ਤੁਨੀਸ਼ਾ ਸ਼ਰਮਾ ਨੇ ਕੀਤੀ ਆਤਮ-ਹੱਤਿਆ

ਮੁੰਬਈ-ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਇੱਕ ਟੀਵੀ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤੁਨੀਸ਼ਾ ਨੇ ਮੇਕਅੱਪ ਰੂਮ ‘ਚ ਆਪਣੀ ਜਾਨ ਦੇ ਦਿੱਤੀ। ਸਬ ਟੀਵੀ ਦੇ ਅਲੀ ਬਾਬਾ: ਦਾਸਤਾਨ-ਏ-ਕਾਬੁਲ ਵਿੱਚ ਰਾਜਕੁਮਾਰੀ ਮਰੀਅਮ ਦੀ ਭੂਮਿਕਾ ਨਿਭਾਉਣ ਵਾਲੀ ਤੁਨੀਸ਼ਾ ਸ਼ਰਮਾ ਟੀਵੀ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸੈੱਟ ‘ਤੇ ਕੁਝ ਉਦਾਸ ਨਜ਼ਰ ਆ ਰਹੀ ਸੀ।
20 ਸਾਲ ਦੀ ਤੁਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ‘ਭਾਰਤ ਕਾ ਵੀਰ ਪੁੱਤਰ-ਮਹਾਰਾਣਾ ਪ੍ਰਤਾਪ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਚੱਕਰਵਰਤੀ ਅਸ਼ੋਕ ਸਮਰਾਟ, ਗੱਬਰ ਪੁੰਛਵਾਲਾ, ਸ਼ੇਰ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ, ਇਸ਼ਕ ਸੁਭਾਨੱਲਾ ਅਤੇ ਅਲੀ ਬਾਬਾ: ਦਾਸਤਾਨ-ਏ-ਕਾਬੁਲ ਵਰਗੇ ਸੀਰੀਅਲਾਂ ਵਿੱਚ ਨਜ਼ਰ ਆਈ। ਤੁਨੀਸ਼ਾ ਨੇ 5 ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ‘ਚ ਲਿਖਿਆ ਸੀ, ”ਜੋ ਆਪਣੇ ਜਨੂੰਨ ਤੋਂ ਪ੍ਰੇਰਿਤ ਹੁੰਦੇ ਹਨ, ਉਹ ਰੁਕਦੇ ਨਹੀਂ।
ਦਸ ਦਈਏ ਕਿ ਤੁਨੀਸ਼ਾ ਦਾ ਨਵਾਂ ਸ਼ੋਅ ਅਲੀ ਬਾਬਾ ਕੁਝ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ। ਅਦਾਕਾਰਾ ਇਸ ਸੀਰੀਅਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਉਸ ਦਾ ਮੰਨਣਾ ਸੀ ਕਿ ਲੰਬੇ ਸਮੇਂ ਬਾਅਦ ਉਹ ਇਕ ਵਾਰ ਫਿਰ ਟੀਵੀ ‘ਤੇ ਪੀਰੀਅਡ ਡਰਾਮਾ ਕਰ ਰਹੀ ਹੈ, ਜਿਸ ‘ਚ ਉਹ ਕਈ ਚੁਣੌਤੀਪੂਰਨ ਲੁੱਕ ਅਜ਼ਮਾ ਸਕਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਦਾ ਇਹ ਅੰਦਾਜ਼ ਪਸੰਦ ਕਰ ਰਹੇ ਸਨ।

Comment here