ਅਪਰਾਧਖਬਰਾਂ

ਅਬੋਹਰ ਸੈਕਟਰ ਚ ਕਰੋੜਾਂ ਦੀ ਹੈਰੋਇਨ ਬਰਾਮਦ

ਫਾਜ਼ਿਲਕਾ- ਸਰਹੱਦ ਪਾਰੋਂ ਨਸ਼ਾ ਆਉਣੋਂ ਰੁਕ ਨਹੀਂ ਰਿਹਾ, ਲੰਘੇ ਦਿਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ’ਚ ਬੀ. ਐਸ.ਐਫ. ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੀ.ਐਸ.ਐਫ. ਦੀ ਅਬੋਹਰ ਸੈਕਟਰ ’ਚ ਤਾਇਨਾਤ 2 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਨੇੜਿਓਂ 3 ਪੈਕਟ ਹੈਰੋਇਨ, ਜਿਸ ਦਾ ਵਜ਼ਨ ਲਗਪਗ 1.2 ਕਿਲੋਗ੍ਰਾਮ ਹੈ ਅਤੇ 2 ਪੈਕਟ ਸ਼ੱਕੀ ਹਰਾ ਪਦਾਰਥ ਜਿਸ ਦਾ ਵਜ਼ਨ ਲਗਪਗ 3.6 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ ਬਰਾਮਦ ਕੀਤਾ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਖੇਪ ਬਰਾਮਦ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਇਸ ਬਾਰੇ ਹੋਰ ਜਾਂਚ ’ਚ ਜੁਟ ਗਈਆਂ ਹਨ।

Comment here