ਟੋਕੀਓ-ਅੱਜ ਵਿਸ਼ਵ ਭਰ ਵਿੱਚ ਇਕ ਵਾਰ ਫੇਰ ਵੱਡੇ ਆਗੂ ਦਾ ਸ਼ਰੇਆਮ ਕਤਲ ਹੋਣ ਕਰਕੇ ਸੋਗ ਦਾ ਮਹੌਲ ਹੈ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੂੰ ਇਕ ਜਨਤਕ ਸਮਾਗਮ ਦੌਰਾਨ ਗੋਲ਼ੀ ਮਾਰਨ ਦੀ ਘਟਨਾ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਇਕ ਵਾਰ ਫਿਰ ਆਲਮੀ ਨੇਤਾਵਾਂ ਦੀ ਸੁਰੱਖਿਆ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਕਿਸੇ ਜਨਤਕ ਸਭਾ ‘ਚ ਆਲਮੀ ਨੇਤਾਵਾਂ ‘ਤੇ ਜਾਨਲੇਵਾ ਹਮਲੇ ਜਾਂ ਹੱਤਿਆ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਜਾਣੋ ਕੌਣ ਹਨ ਉਹ 10 ਗਲੋਬਲ ਤੇ ਹਰਮਨਪਿਆਰ ਨੇਤਾ, ਜਿਨ੍ਹਾਂ ਦੀ ਸ਼ਰੇਆਮ ਹੱਤਿਆ ਕੀਤੀ ਗਈ ਤੇ ਕੀ ਸੀ ਵਜ੍ਹਾ।
ਜੌਹਨ ਐਫ ਕੈਨੇਡੀ – ਕੈਨੇਡੀ ਅਮਰੀਕਾ ਦੇ 35ਵੇਂ ਅਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 1961 ‘ਚ 43 ਸਾਲ ਦੀ ਉਮਰ ‘ਚ ਸੱਤਾ ਸੰਭਾਲੀ ਸੀ। 22 ਨਵੰਬਰ, 1963 ਨੂੰ, ਕੈਨੇਡੀ ਦੇ ਅਹੁਦਾ ਸੰਭਾਲਣ ਤੋਂ ਦੋ ਸਾਲ ਬਾਅਦ ਉਨ੍ਹਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਸਮੇਂ ਉਹ ਪਤਨੀ ਜੈਕਲੀਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ. ਕੌਨਲੀ ਤੇ ਉਨ੍ਹਾਂ ਦੀ ਪਤਨੀ ਨੇਲੀ ਕੌਨਲੀ ਨਾਲ ਭਾਰੀ ਸੁਰੱਖਿਆ ਹੇਠ ਇਕ ਖੁੱਲ੍ਹੀ ਕਾਰ ਵਿੱਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸਨ। ਦੁਪਹਿਰ ਕਰੀਬ 12:30 ਵਜੇ ਉਨ੍ਹਾਂ ਦਾ ਕਾਫਲਾ ਇਕ ਪਲਾਜ਼ਾ ਨੇੜੇ ਪਹੁੰਚਿਆ ਤਾਂ ਉਨ੍ਹਾਂ ਉੱਪਰ ਤਿੰਨ ਰਾਉਂਡ ਫਾਇਰਿੰਗ ਹੋਏ। ਹਮਲੇ ‘ਚ ਰਾਸ਼ਟਰਪਤੀ ਦੇ ਸਿਰ ਤੇ ਗਰਦਨ ਵਿੱਚ ਦੋ ਗੋਲੀਆਂ ਲੱਗੀਆਂ ਸਨ। ਹਮਲੇ ‘ਚ ਗਵਰਨਰ ਕੌਨਲੀ ਵੀ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐੱਫ. ਕੈਨੇਡੀ ਦਾ ਦੇਹਾਂਤ ਹੋ ਗਿਆ। ਹਮਲੇ ਤੋਂ ਥੋੜ੍ਹੀ ਦੇਰ ਬਾਅਦ ਸੁਰੱਖਿਆ ਕਰਮੀਆਂ ਨੇ ਹਾਰਵੇ ਓਸਵਾਲਡ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਜੌਹਨ ਐੱਫ. ਕੈਨੇਡੀ ਅਮਰੀਕਾ ਦੇ ਸਭ ਤੋਂ ਪ੍ਰਸਿੱਧ ਰਾਸ਼ਟਰ ਮੁਖੀਆਂ ‘ਚੋਂ ਇਕ ਹਨ। ਉਨ੍ਹਾਂ ਦੀ ਮੌਤ ਦਾ ਭੇਤ ਅੱਜ ਵੀ ਬਰਕਰਾਰ ਹੈ।
ਓਲੋਫ ਪਾਲਮੇ –ਓਲੋਫ ਪਾਲਮੇ ਸਵੀਡਨ ਦੀ ਡੈਮੋਕਰੇਟਿਕ ਪਾਰਟੀ ਦਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤਕ ਦੋ ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ ਆਮ ਜੀਵਨ ਬਤੀਤ ਕਰਦੇ ਸਨ। ਉਨ੍ਹਾਂ ਨੂੰ ਮਰਨ ਉਪਰੰਤ 1985 ‘ਚ ਜਵਾਹਰ ਲਾਲ ਨਹਿਰੂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟ੍ਰੀਟ ‘ਤੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ ਜਦੋਂ ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਨ੍ਹਾਂ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ। ਸਾਦਗੀ ਨੂੰ ਪਸੰਦ ਕਰਨ ਵਾਲੇ ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸਨ। ਹਮਲਾਵਰ ਨੇ ਓਲੋਫ ਪਾਲਮੇ ‘ਤੇ ਇਕ ਗੋਲ਼ੀ ਚਲਾਈ ਤੇ ਦੂਜੀ ਗੋਲ਼ੀ ਉਨ੍ਹਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ।
ਮਾਰਟਿਨ ਲੂਥਰ ਕਿੰਗ –ਮਾਰਟਿਨ ਲੂਥਰ ਕਿੰਗ ਅਮਰੀਕਾ ‘ਚ ਕਾਲੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਇਕ ਪ੍ਰਮੁੱਖ ਨੇਤਾ ਰਹੇ ਹਨ। ਉਨ੍ਹਾਂ ਨੂੰ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਰੰਗਭੇਦ ਦਾ ਮੁੱਦਾ ਵੀ ਚੁੱਕਿਆ ਸੀ। 4 ਅਪ੍ਰੈਲ 1968 ਨੂੰ ਉਨ੍ਹਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮਹਾਤਮਾ ਗਾਂਧੀ-ਮੋਹਨਦਾਸ ਕਰਮਚੰਦ ਗਾਂਧੀ, ਜਿਨ੍ਹਾਂ ਨੂੰ ਦੁਨੀਆ ਭਰ ‘ਚ ਮਹਾਤਮਾ ਗਾਂਧੀ ਕਿਹਾ ਜਾਂਦਾ ਹੈ, ਦੀ 30 ਜਨਵਰੀ 1948 ਨੂੰ ਨਵੀਂ ਦਿੱਲੀ ਦੇ ਬਿਰਲਾ ਭਵਨ ‘ਚ ਗੋਲ਼ੀ ਮਾਰ ਕੇ ਕੀਤੀ ਗਈ ਸੀ। ਉਹ ਇੱਥੇ ਹਰ ਰੋਜ਼ ਅਰਦਾਸ ਕਰਦੇ ਸੀ। ਸ਼ਾਮ ਨੂੰ ਵੀ ਉਹ ਪ੍ਰਾਰਥਨਾ ਲਈ ਜਾ ਰਹੇ ਸੀ ਜਦੋਂ ਨੱਥੂਰਾਮ ਗੋਡਸੇ ਨੇ ਉਨ੍ਹਾਂ ਦੇ ਪੈਰ ਛੂਹਣ ਤੋਂ ਬਾਅਦ ਤਿੰਨ ਗੋਲ਼ੀਆਂ ਮਾਰੀਆਂ ਸਨ। ਇਸ ਸਮੇਂ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।
ਇੰਦਰਾ ਗਾਂਧੀ –ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਸਫਦਰਜੰਗ ਰੋਡ, ਨਵੀਂ ਦਿੱਲੀ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਹੱਤਿਆ ਕਰ ਦਿੱਤੀ ਗਈ ਸੀ। ਉਹ ਸਵੇਰੇ ਕਰੀਬ 9.30 ਵਜੇ ਆਪਣੀ ਰਿਹਾਇਸ਼ ਦੇ ਲਾਅਨ ‘ਚ ਨਿਕਲੀ ਸਨ। ਫਿਰ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੌਰਾਨ ਹਰਿਮੰਦਰ ਸਾਹਿਬ ‘ਤੇ ਕੀਤੀ ਗਈ ਫ਼ੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ‘ਚ ਭਾਰੀ ਨਰਾਜ਼ਗੀ ਸੀ। ਇਸ ਕਾਰਨ ਉਨ੍ਹਾਂ ਦੀ ਸਿੱਖ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ।
ਰਾਜੀਵ ਗਾਂਧੀ –ਇੰਦਰਾ ਗਾਂਧੀ ਤੇ ਫਿਰੋਜ਼ ਗਾਂਧੀ ਦੇ ਵੱਡੇ ਪੁੱਤਰ ਰਾਜੀਵ ਗਾਂਧੀ ਪੇਸ਼ੇ ਵਜੋਂ ਪਾਇਲਟ ਸਨ। 1981 ਵਿਚ ਇਕ ਹਵਾਈ ਹਾਦਸੇ ‘ਚ ਛੋਟੇ ਭਰਾ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਉਹ ਮਾਂ ਇੰਦਰਾ ਗਾਂਧੀ ਦਾ ਸਮਰਥਨ ਕਰਨ ਲਈ ਰਾਜਨੀਤੀ ‘ਚ ਆਏ ਸੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੂੰ ਭਾਰਤ ‘ਚ ਸੂਚਨਾ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਵੋਟਰਾਂ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰਨਾ, ਔਰਤਾਂ ਲਈ 33 ਫੀਸਦੀ ਰਾਖਵਾਂਕਰਨ ‘ਚ ਵੀ ਉਨ੍ਹਾਂ ਦਾ ਯੋਗਦਾਨ ਹੈ। 21 ਮਈ 1991 ਨੂੰ ਸ਼੍ਰੀਪੇਰੰਬਦੂਰ, ਤਾਮਿਲਨਾਡੂ ਵਿੱਚ ਇੱਕ ਚੋਣ ਪ੍ਰੋਗਰਾਮ ਦੌਰਾਨ ‘ਲਿਬਰੇਸ਼ਨ ਟਾਈਗਰਜ਼ ਆਫ਼ ਇੰਡੀਆ’।
ਬੇਨਜ਼ੀਰ ਭੁੱਟੋ –ਬੇਨਜ਼ੀਰ ਭੁੱਟੋ, ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ, ਦੀ 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਹ ਰਾਵਲਪਿੰਡੀ ‘ਚ ਇਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਆਤਮਘਾਤੀ ਬੰਬ ਧਮਾਕੇ ਅਤੇ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਬੇਨਜ਼ੀਰ ਕਿਸੇ ਵੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ।
ਆਰਚਡਿਊਕ ਫਰਡੀਨੈਂਡ –ਆਰਚਡਿਊਕ ਫਰਡੀਨੈਂਡ ਆਸਟ੍ਰੀਆ-ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸਨ। 28 ਜੂਨ 1914 ਨੂੰ ਉਹ ਪਤਨੀ ਹੋਹੇਨਬਰਗ ਨਾਲ ਬੋਸਨੀਆ ਸਥਿਤ ਸਾਰਾਏਵੋ ਦੇ ਦੌਰੇ ‘ਤੇ ਸਨ। ਇਸੇ ਦੌਰਨ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਇਕ ਜਨਤਕ ਪ੍ਰੋਗਰਾਮ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ।
ਸ਼ੇਖ ਮੁਜੀਬੁਰਰਹਿਮਾਨ –ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰਰਹਿਮਾਨ ਦੀ 15 ਅਗਸਤ 1975 ਨੂੰ ਰਾਸ਼ਟਰਪਤੀ ਭਵਨ ‘ਚ ਹੀ ਪਰਿਵਾਰ ਸਮੇਤ ਹੱਤਿਆ ਕਰ ਦਿੱਤਾ ਗਈ ਸੀ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾਵਾਹਿਨੀ (ਬੰਗਲਾਦੇਸ਼ ਦੀ ਸੈਨਾ) ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ। ਸ਼ੇਖ ਮੁਜੀਬੁਰਰਹਿਮਾਨ ਨੂੰ ਬੰਗਲਾਦੇਸ਼ ਦਾ ਜਣਕ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਬੰਗਬੰਧੂ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਹੱਤਿਆ ਫ਼ੌਜੀ ਤਖ਼ਤਾਪਲਟ ਦੇ ਮਕਸਦ ਨਾਲ ਕੀਤੀ ਗਈ ਸੀ। ਯੁਵਾ ਫ਼ੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰਬੰਦ ਤਾਂ ਸੀ ਹੀ, ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਪਹੁੰਚੀ ਸੀ।
Comment here