ਸਿਆਸਤਖਬਰਾਂਦੁਨੀਆ

ਅਫਾਗਨਿਸਤਾਨ ਦੀ ਮਦਦ ਲਈ ਭਾਰਤ ਅੱਗੇ ਵਧ ਰਿਹੈ

ਅੰਮ੍ਰਿਤਸਰ-ਮਨੁੱਖੀ ਸੰਕਟ ਨਾਲ ਘਿਰੇ ਅਫਗਾਨਿਸਤਾਨ ਦੀ ਮਦਦ ਲਈ ਭਾਰਤ ਦੀ ਮੋਦੀ ਸਰਕਾਰ ਅੱਗੇ ਆਈ ਹੈ, ਹੁਣ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਅਵਾਮ ਦੀ ਸਹਾਇਤਾ ਕਰਦਿਆਂ ਭਾਰਤ ਤੋਂ ਕਣਕ ਭੇਜਣ ਦੀ ਪ੍ਰਕਿਰਿਆ ਨੂੰ ਅੰਤਿਮ ਛੋਹ ਦੇ ਦਿੱਤੀ ਹੈ ਜਿਸ ਤਹਿਤ ਭਾਰਤ ਸਰਕਾਰ ਪੰਜ ਫਰਵਰੀ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਤੋਂ ਹੁੰਦੀ ਹੋਈ ਅਫ਼ਗਾਨਿਸਤਾਨ ਜਾਣ ਵਾਲੀ ਕਣਕ ਨੂੰ ਪਹਿਲੇ ਪਡ਼ਾਅ ਰਾਹੀਂ ਭੇਜਣ ਲਈ ਅਟਾਰੀ ਸਰਹੱਦ ਸਥਿਤ ਭਾਰਤੀ ਕਸਟਮ ਅਤੇ ਵੱਖ-ਵੱਖ ਹੋਰ ਵਿਭਾਗਾਂ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਰਕਾਰੀ ਸੂਤਰਾਂ ਮੁਤਾਬਕ ਭਾਰਤ ਤੋਂ ਅਫਗਾਨਿਸਤਾਨ ਜਾਣ ਵਾਲੀ ਪੰਜਾਹ ਹਜ਼ਾਰ ਮੀਟ੍ਰਿਕ ਕਣਕ ਨੂੰ ਭੇਜਣ ਲਈ ਅਟਾਰੀ ਸਰਹੱਦ ’ਤੇ ਸਥਿਤ ਪਾਕਿਸਤਾਨ ਨਾਲ ਸਾਂਝੀ ਚੈੱਕ ਪੋਸਟ ਆਈਸੀਪੀ ਵਿਖੇ ਭਾਰਤੀ ਕਸਟਮ ਅਤੇ ਹੋਰ ਵੱਖ-ਵੱਖ ਵਿਭਾਗਾਂ ਨੇ ਇਸ ਸਬੰਧੀ ਤਿਆਰੀ ਮੁਕੰਮਲ ਕਰਦਿਆਂ ਮੀਟਿੰਗ ਕਰਨ ਉਪਰੰਤ ਪੰਜ ਤੇ ਛੇ ਫਰਵਰੀ ਤੋਂ ਕਣਕ ਭੇਜਣ ਦਾ ਫ਼ੈਸਲਾ ਲਿਆ ਹੈ। ਅਟਾਰੀ ਸਰਹੱਦ ਤੋਂ ਸਰਕਾਰੀ ਸੂਤਰਾਂ ਮੁਤਾਬਕ ਭਾਰਤ ਦੇ ਫੂਡ ਸਪਲਾਈ ਵਿਭਾਗ ਵੱਲੋਂ ਅਟਾਰੀ ਸਰਹੱਦ ਰਸਤੇ 30 ਦਿਨਾਂ ਵਿਚ ਇਹ ਕਣਕ ਭੇਜੀ ਜਾਵੇਗੀ ਭਾਰਤ ਦੀ ਸਾਂਝੀ ਚੈੱਕ ਪੋਸਟ ਆਈਸੀਪੀ ਤੋਂ ਅਫ਼ਗਾਨਿਸਤਾਨ ਲਈ ਇਹ ਕਣਕ ਲੈ ਕੇ ਜਾਣ ਵਾਸਤੇ ਅਫਗਾਨਿਸਤਾਨੀ ਡਰਾਈਵਰ ਆਪਣੇ ਖਾਲੀ ਟਰੱਕ ਲੈ ਕੇ ਭਾਰਤ ਅਟਾਰੀ ਸਰਹੱਦ ਵਿਖੇ ਆਈਸੀਪੀ ’ਚ ਪੁੱਜਣਗੇ ਜਿਥੋਂ ਉਹ ਸਮੇਂ-ਸਮੇਂ ਲਦਾਈ ਕਰਕੇ ਕਣਕ ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਲੈ ਕੇ ਜਾਣਗੇ। ਪਾਕਿਸਤਾਨ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਕਣਕ ਦੀ ਸਪਲਾਈ ਦੇ ਤੌਰ-ਤਰੀਕਿਆਂ ’ਤੇ ਸਹਿਮਤ ਹੋ ਗਏ ਹਨ। ਦੇਸ਼ ਨੂੰ ਦਰਪੇਸ਼ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਅਫ਼ਗਾਨਿਸਤਾਨ ਨੂੰ ਭਾਰਤ ਨਿਰਵਿਘਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਉਹ ਨੇ ਪਹਿਲਾਂ ਹੀ 50,000 ਟਨ ਕਣਕ ਅਤੇ ਦਵਾਈਆਂ ਪਾਕਿਸਤਾਨ ਦੇ ਰਸਤਿਓਂ ਸਡ਼ਕੀ ਆਵਾਜਾਈ ਰਾਹੀਂ ਅਫ਼ਗਾਨਿਸਤਾਨ ਭੇਜਣ ਦਾ ਐਲਾਨ ਕਰ ਚੁੱਕਾ ਹੈ। ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਬਾਅਦ ਮਨੁੱਖੀ ਸਥਿਤੀ ਵਿਗਡ਼ਨ ’ਤੇ ਪਾਕਿਸਤਾਨ ਨੇ ਪਿਛਲੇ ਸਾਲ ਭਾਰਤ ਨੂੰ ਆਪਣੇ ਜ਼ਮੀਨੀ ਰਸਤੇ ਦੀ ਵਰਤੋਂ ਕਰਕੇ 50,000 ਮੀਟ੍ਰਿਕ ਟਨ ਕਣਕ ਅਫ਼ਗਾਨਿਸਤਾਨ ਭੇਜਣ ਦੀ ਇਜਾਜ਼ਤ ਦਿੱਤੀ ਸੀ। ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਤੋਂ ਵਿਦੇਸ਼ੀ ਸੂਤਰਾਂ ਮੁਤਾਬਕ ਆਪਣੀ ਪੱਕ ਫਨੀ ਸਰਕਾਰ ਦੀ ਵੈੱਬਸਾਈਟ ’ਤੇ ਜਾਰੀ ਕੀਤੀ ਜਾਣਕਾਰੀ ਵਿੱਚ ਦੱਸਿਆ ਕਿ ਫਰਵਰੀ ਵਿਚ ਕਣਕ ਭੇਜਣ ਦਾ ਕੰਮ ਸ਼ੁਰੂ ਹੋ ਜਾਵੇਗਾ। ਨਿਰਧਾਰਤ ਤੌਰ-ਤਰੀਕਿਆਂ ਮੁਤਾਬਕ ਭਾਰਤ ਨੂੰ ਪਹਿਲੀ ਖੇਪ ਦੇ 30 ਦਿਨਾਂ ਦੇ ਅੰਦਰ ਕਣਕ ਦੀ ਕੁੱਲ ਮਾਤਰਾ ਦੀ ਢੋਆ-ਢੁਆਈ ਕਰਨੀ ਹੈ। ਆਪਣੇ ਤਣਾਅਪੂਰਨ ਸਬੰਧਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਅਫ਼ਗਾਨਿਸਤਾਨ ’ਤੇ ਸਹਿਯੋਗ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵਾਂ ਧਿਰਾਂ ਨੇ ਤੌਰ-ਤਰੀਕਿਆਂ ’ਤੇ ਸਹਿਮਤ ਹੋਣ ਲਈ ਕਈ ਹਫ਼ਤਿਆਂ ਤੱਕ ਚਰਚਾ ਕੀਤੀ। ਸ਼ੁਰੂ ਵਿਚ, ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਆਪਣੇ ਟਰੱਕਾਂ ਵਿਚ ਕਾਬੁਲ ਵਿਚ ਮਨੁੱਖੀ ਸਹਾਇਤਾ ਸਮੱਗਰੀ ਪਹੁੰਚਾਉਣਾ ਚਾਹੁੰਦਾ ਸੀ। ਭਾਰਤ ਨੇ ਪ੍ਰਸਤਾਵ ਦਿੱਤਾ ਕਿ ਅਨਾਜ ਭਾਰਤੀ ਜਾਂ ਅਫ਼ਗਾਨ ਟਰੱਕਾਂ ਵਿਚ ਅਫ਼ਗਾਨਿਸਤਾਨ ਭੇਜਿਆ ਜਾਵੇ। ਬਾਅਦ ਵਿਚ ਦੋਵਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਕਣਕ ਦੀ ਢੋਆ-ਢੁਆਈ ਅਫ਼ਗਾਨ ਟਰੱਕਾਂ ਰਾਹੀਂ ਕੀਤੀ ਜਾਵੇਗੀ ਅਤੇ ਅਫ਼ਗਾਨ ਠੇਕੇਦਾਰਾਂ ਦੀ ਸੂਚੀ ਪਾਕਿਸਤਾਨ ਨਾਲ ਸਾਂਝੀ ਕੀਤੀ ਗਈ। ਇਸ ਸਬੰਧੀ ਵਿਦੇਸ਼ ਦਫ਼ਤਰ ਪਾਕਿਸਤਾਨ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਾਕਿਸਤਾਨ ਪਹਿਲੀ ਖੇਪ ਦੀ ਤਰੀਕ ਦਾ ਇੰਤਜ਼ਾਰ ਕਰ ਰਿਹਾ ਹੈ। ਭਾਰਤ ਨੇ ਪਿਛਲੇ ਸਾਲ 7 ਅਕਤੂਬਰ ਨੂੰ ਪਾਕਿਸਤਾਨ ਨੂੰ ਪ੍ਰਸਤਾਵ ਭੇਜਿਆ ਸੀ ਜਿਸ ਵਿਚ ਪਾਕਿਸਤਾਨੀ ਜ਼ਮੀਨ ਰਾਹੀਂ ਅਫ਼ਗਾਨਿਸਤਾਨ ਦੇ ਲੋਕਾਂ ਨੂੰ 50,000 ਟਨ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਭੇਜਣ ਲਈ ਟਰਾਂਜ਼ਿਟ ਸਹੂਲਤ ਦੀ ਮੰਗ ਕੀਤੀ ਗਈ ਸੀ ਅਤੇ 24 ਨਵੰਬਰ ਨੂੰ ਇਸਲਾਮਾਬਾਦ ਤੋਂ ਇਸ ਦਾ ਜਵਾਬ ਮਿਲਿਆ ਸੀ। ਨਵੀਂ ਦਿੱਲੀ ਵਿਚ ਆਨਲਾਈਨ ਮੀਡੀਆ ਬ੍ਰੀਫਿੰਗ ਵਿਚ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸਰਕਾਰ ਅਫ਼ਗਾਨ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਵਿਚ ਅਨਾਜ, ਐਂਟੀ-ਕੋਵਿਡ ਟੀਕੇ ਅਤੇ ਜੀਵਨ ਰੱਖਿਅਕ ਦਵਾਈਆਂ ਸ਼ਾਮਲ ਹਨ। ਇਸ ਵੇਲੇ ਕਣਕ ਦੀ ਖ਼ਰੀਦ ਅਤੇ ਢੋਆ-ਢੁਆਈ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਵਿਚ ਕੁਝ ਸਮਾਂ ਲੱਗਦਾ ਹੈ, ਅਟਾਰੀ ਸਰਹੱਦ ਤੇ ਭਾਰਤੀ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਫੂਡ ਸਪਲਾਈ ਵਿਭਾਗ ਭਾਰਤ ਵੱਲੋਂ ਭੇਜੀ ਜਾਣੀ ਇਹ ਕਣਕ ਵਿਸ਼ੇਸ਼ ਮਾਲ ਗੱਡੀਆਂ ਰਾਹੀਂ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀਆਂ ਹੋਈਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਜਿੱਥੋਂ ਜਿੱਥੋਂ ਵਿਸ਼ੇਸ਼ ਟਰੱਕਾਂ ਰਾਹੀਂ ਇਹ ਕਣਕ ਅਟਾਰੀ ਸਰਹੱਦ ਵਿਖੇ ਪਹੁੰਚੇਗੀ ਜਿੱਥੋਂ ਲੋਡ ਹੋ ਕੇ ਇਹ ਕਣਕ ਅਫ਼ਗਾਨਿਸਤਾਨੀ ਟਰੱਕ ਲੈ ਕੇ ਆਪਣੇ ਦੇਸ਼ ਲਈ ਰਵਾਨਾ ਹੋਣਗੇ।

Comment here