ਅਜਬ ਗਜਬਖਬਰਾਂਦੁਨੀਆ

ਅਫ਼ਰੀਕਾ ਦੇ ਵੋਦਾਬੱਬੇ ’ਚ ਘਰਵਾਲੀ ‘ਚੋਰੀ’ ਕਰਕੇ ਕਰਵਾਇਆ ਜਾਂਦਾ ਵਿਆਹ

ਵੋਦਾਬੱਬੇ-ਪੱਛਮੀ ਅਫ਼ਰੀਕਾ ਦੇ ਵੋਦਾਬੱਬੇ ’ਚ ਇਕ ਰਸਮ ਹੈ, ਜਿਸ ’ਚ ਲੋਕ ਇਕ-ਦੂਸਰੇ ਦੀਆਂ ਘਰਵਾਲੀਆਂ ਚੋਰੀ ਕਰ ਕੇ ਉਨ੍ਹਾਂ ਨਾਲ ਵਿਆਹ ਕਰਵਾ ਲੈਂਦੇ ਹਨ।
ਇਸ ਦੇ ਲਈ ਉਥੇ ਇਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੇਲੇ ’ਚ ਵੋਦਾਬੱਬੇ ਦੀ ਜਨਜਾਤੀ ਦੇ ਲੋਕ ਸ਼ਾਮਲ ਹੁੰਦੇ ਹਨ। ਉਸ ਤੋਂ ਬਾਅਦ ਇਕ-ਦੂਸਰੇ ਦੀਆਂ ਘਰਵਾਲੀਆਂ ਨੂੰ ਚੋਰੀ ਕਰਦੇ ਹਨ। ਉਸ ਤੋਂ ਬਾਅਦ ਇਨ੍ਹਾਂ ਔਰਤਾਂ ਨਾਲ ਵਿਆਹ ਕਰਦੇ ਹਨ। ਦੱਸ ਦੇਈਏ ਕਿ ਇਸ ਤਰ੍ਹਾਂ ਦੇ ਵਿਆਹ ਇਸ ਜਨਜਾਤੀ ਦੇ ਲੋਕਾਂ ਦੀ ਪਛਾਣ ਹਨ। ਇਸ ਰਿਵਾਜ ਮੁਤਾਬਕ, ਇਥੇ ਪਹਿਲਾ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੁੰਦਾ ਹੈ ਪਰ ਦੂਸਰਾ ਵਿਆਹ ਕਰਨ ਲਈ ਮਰਦਾਂ ਨੂੰ ਕਿਸੇ ਦੀ ਪਤਨੀ ਨੂੰ ਚੋਰੀ ਕਰਨਾ ਹੁੰਦਾ ਹੈ। ਇਸ ਦੇ ਲਈ ਹਰ ਸਾਲ ਗੇਰੇਵੋਲ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਫੈਸਟੀਵਲ ਦੌਰਾਨ ਲੜਕੇ ਚਿਹਰੇ ’ਤੇ ਰੰਗ ਲਗਾ ਕੇ ਆਉਂਦੇ ਹਨ ਅਤੇ ਵਿਆਹੁਤਾ ਔਰਤਾਂ ਨੂੰ ਰਿਝਾਉਂਦੇ ਹਨ। ਹਾਲਾਂਕਿ ਅਜਿਹਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਸ ਸਮੇਂ ਔਰਤ ਦਾ ਪਤੀ ਇਹ ਸਭ ਦੇਖ ਨਾ ਰਿਹਾ ਹੋਵੇ।

Comment here