ਅਪਰਾਧਖਬਰਾਂਦੁਨੀਆ

ਅਫ਼ਰੀਕਾ ਦੇ ਮਾਲੀ ‘ਚ ਗੋਲ਼ੀਬਾਰੀ ਦੌਰਾਨ 23 ਮੌਤਾਂ, 12 ਜ਼ਖ਼ਮੀ

ਮਾਲੀ-ਬੰਦਿਆਗਰਾ ਖੇਤਰ ਦੇ ਗਵਰਨਰ ਸਿਦੀ ਮੁਹੰਮਦ ਅਲ-ਬਸ਼ੀਰ ਨੇ ਕਿਹਾ ਕਿ ਪੱਛਮੀ ਅਫ਼ਰੀਕਾ ਦੇ ਦੇਸ਼ ਮਾਲੀ ਦੇ ਇਕ ਪਿੰਡ ‘ਚ ਬੰਦੂਕਧਾਰੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ ਪਿੰਡ ਦੇ 23 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਹਮਲੇ ‘ਚ 12 ਲੋਕ ਜ਼ਖ਼ਮੀ ਹੋਏ ਹਨ। ਗਵਰਨਰ ਨੇ ਕਿਹਾ ਕਿ ਯਾਰੂ ਪਿੰਡ ਵਿੱਚ ਸ਼ੁੱਕਰਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਦਰਜਨਾਂ ਲੋਕ ਮਾਰੇ ਗਏ ਅਤੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ। ਮੱਧ ਅਤੇ ਉੱਤਰੀ ਮਾਲੀ ਵਿੱਚ ਰਹਿਣ ਵਾਲਾ ਭਾਈਚਾਰਾ 2012 ਤੋਂ ਹਥਿਆਰਬੰਦ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਖੇਤਰੀ ਨੌਜਵਾਨ ਸੰਗਠਨ ਦੇ ਪ੍ਰਧਾਨ ਅਮਾਦੋ ਲੁਗੂ ਨੇ ਐਤਵਾਰ ਨੂੰ ਕਿਹਾ, ”ਹਮਲਾਵਰ ਸ਼ਾਮ 7 ਵਜੇ ਤੱਕ ਪਿੰਡ ‘ਚ ਹੀ ਰਹੇ। ਉਨ੍ਹਾਂ ਨੇ ਪਿੰਡ ਦਾ ਕੁਝ ਹਿੱਸਾ ਸਾੜ ਦਿੱਤਾ। ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਪਿੰਡ ਵਾਸੀਆਂ ਦੇ ਪਸ਼ੂ ਲੈ ਗਏ।” ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Comment here