ਕਾਬੁਲ-ਅਫ਼ਗਾਨਿਸਤਾਨ ਦੇ ਹਾਲਾਤ ਚਿੰਤਾਜਨਕ ਹੀ ਹਨ, ਜਿਥੇ ਅਫ਼ਗਾਨੀ ਫ਼ੌਜਾਂ ਤੇ ਤਾਲਿਬਾਨੀ ਅਤਿਵਾਦੀਆਂ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਵੱਖ-ਵੱਖ ਕਾਰਵਾਈਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਗਪਗ 53 ਤਾਲਿਬਾਨੀ ਮਾਰੇ ਗਏ, ਜਦੋਂਕਿ 38 ਜ਼ਖ਼ਮੀ ਹੋ ਗਏ। ਸ਼ਿਨਹੂਆ ਖ਼ਬਰ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਕਪਿਸਾ ਸੂਬੇ ਦੇ ਤਗਬ ਤੇ ਨਿਜਰਾਬ ਜ਼ਿਲ੍ਹਿਆਂ ਵਿੱਚ 18 ਅਤਿਵਾਦੀ ਮਾਰੇ ਗਏ, ਜਦੋਂਕਿ 24 ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਖੇਤਰ ਵਿੱਚ 20 ਅਤਿਵਾਦੀ ਮਾਰੇ ਗਏ ਅਤੇ ਅੱਠ ਜ਼ਖ਼ਮੀ ਹੋ ਗਏ। ਬਲਖ ਸੂਬੇ ਦੇ ਕਲਦਰ ਜ਼ਿਲ੍ਹੇ ਵਿੱਚ 15 ਤਾਲਿਬਾਨੀ ਅਤਿਵਾਦੀਆਂ ਦੀ ਮੌਤ ਹੋ ਗਈ, ਜਦੋਂਕਿ ਛੇ ਜ਼ਖ਼ਮੀ ਹੋਏ ਹਨ।
Comment here