ਕਾਬੁਲ-ਅਫ਼ਗਾਨਿਸਤਾਨ ’ਚ ਆਏ ਭੂਚਾਲ ਦੀ ਤੀਬਰਤਾ 4.2 ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ 267 ਕਿਲੋਮੀਟਰ ਹੇਠਾਂ ਪਾਈ ਗਈ। ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਅਫ਼ਗਾਨਿਸਤਾਨ ’ਚ ਪਿਛਲੇ ਕਈ ਮੌਕਿਆਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਹਤ ਦੀ ਗੱਲ ਇਹ ਹੈ ਕਿ ਭੂਚਾਲ ਦੇ ਇਨ੍ਹਾਂ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਕਿਉਂਕਿ ਅਫ਼ਗਾਨਿਸਤਾਨ ਨੂੰ ਸੰਵੇਦਨਸ਼ੀਲ ਖੇਤਰ ’ਚ ਗਿਣਿਆ ਜਾਂਦਾ ਹੈ, ਇਸ ਲਈ ਜਦੋਂ ਵੀ ਇਥੇ ਭੂਚਾਲ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ ਅਤੇ ਤੁਰੰਤ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਭੱਜ ਜਾਂਦੇ ਹਨ।
Comment here