ਅਪਰਾਧਸਿਆਸਤਖਬਰਾਂ

ਅਫ਼ਗ਼ਾਨ ਕੁੜੀਆਂ ਦੀ ਸਿੱਖਿਆ ਪਾਬੰਦੀ ਵਿਰੁੱਧ ਪ੍ਰਦਰਸ਼ਨ

ਵਾਸ਼ਿੰਗਟਨ-ਅਫਗਾਨਿਸਤਾਨ ਵਿਚ ਕੁੜੀਆਂ ਉਤੇ ਪਾਬੰਦੀਆਂ ਜਾਰੀ ਹਨ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਹਾਲ ਹੀ ‘ਚ ਕੁੜੀਆਂ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਫੈਂਸਲੇ ਵਿਰੋਧ ਵੱਡੀ ਗਿਣਤੀ ‘ਚ ਅਫਗਾਨੀ-ਅਮਰੀਕੀ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਤਾਲਿਬਾਨ ਸਰਕਾਰ ਕਿ ਇਸ ਕੱਟਰ ਨੀਤੀ ਦੇ ਖ਼ਿਲਾਫ਼ ਲੜਣ ਦਾ ਸੰਕਲਪ ਕੀਤਾ। ਅਫਗਾਨ ਕਲਚਰਲ ਸੋਸਾਇਟੀ ਦੇ ਨੁਮਾਇੰਦੇ ਕੈਲੀਫੋਰਨੀਆ ਦੀ ਰੇਆਨ ਯਾਸੀਨੀ ਨੇ ਐਤਵਾਰ ਨੂੰ ਵਾਈਟ ਹਾਊਸ ਸਾਹਮਣੇ ਕਿਹਾ ਕਿ ਅਸੀਂ ਇੱਥੇ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਦੇ ਲਈ ਆਵਾਜ਼ ਉਠਾਉਣ ਲਈ ਆਏ ਹਾਂ।ਯਾਸੀਨੀ ਦੇ ਨਾਲ ਵੱਡੀ ਗਿਣਤੀ ‘ਚ ਅਫ਼ਗਾਨ ਅਮਰੀਕਨ ਵੀ ਸਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਕੁੜੀਆਂ ਨੂੰ ਪੜ੍ਹਾਈ ਦਾ ਅਧਿਕਾਰ ਨਹੀਂ ਹੈ। ਅਸੀਂ ਇੱਥੇ ਇਹ ਯਕੀਨੀ ਬਣਾਉਣ ਲਈ ਆਏ ਹਾਂ ਕਿ ਅਜਿਹਾ ਨਾ ਹੋਵੇ। ਅਫਗਾਨ ਸੋਸਾਇਟੀ ਦੇ ਪ੍ਰਧਾਨ ਨਾਸਿਰ ਖ਼ਾਨ ਨੇ ਤਾਲਿਬਾਨ ਸਰਕਾਰ ਦੇ ਦੇਸ਼ ‘ਚ ਕੁੜੀਆਂ ਦੀ ਸਿੱਖਿਆ ‘ਤੇ ਲਾਏ ਗਏ ਪਾਬੰਦੀ ਨੂੰ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਕੁੜੀਆਂ ਨੂੰ ਉਨ੍ਹਾਂ ਦੇ ਹੱਕ ਦੇਣ। ਪ੍ਰਦਰਸ਼ਨ ਕਰ ਰਹੇ ਅਫਗਾਨੀ-ਅਮਰੀਕੀ ਹਿਕਮਤ ਸੋਰੋਸ਼ ਨੇ ਕਿਹਾ ਕਿ ਤਾਲਿਬਾਨ ਨੇ ਕੁੜੀਆਂ ਨੂੰ ਸਿੱਖਿਆ ਤੋਂ ਦੂਰ ਰੱਖਣ ਲਈ ਲਗਾਤਾਰ ਕਦਮ ਚੁੱਕੇ ਹਨ।

Comment here