ਕਾਬੁਲ- ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਪੈਦਾ ਹੋਈ ਸਥਿਤੀ ਤੋਂ ਦੁਨੀਆ ਭਰ ਵਿੱਚ ਫਿਕਰਮੰਦੀ ਜਤਾਈ ਦਾ ਰਹੀ ਹੈ। ਕਿਸੇ ਨਾ ਕਿਸੇ ਵਰਗ ਦੀਆਂ ਉੱਘੀਆਂ ਸ਼ਖਸੀਅਤਾਂ ਅਫਗਾਨ ਦੇ ਬੇਦੋਸ਼ੇ ਲੋਕਾਂ ਦੀ ਹਿਫਾਜ਼ਤ ਲਈ ਦੁਨੀਆ ਨੂੰ ਅਪੀਲਾਂ ਕਰ ਰਹੀਆਂ ਹਨ। ਇਸ ਮੁੱਦੇ ਤੇ ਅਫਗਾਨ ਮਸ਼ਹੂਰ ਪੌਪ ਸਟਾਰ ਆਰਿਅਨਾ ਸਈਦ ਨੇ ਤਾਲਿਬਾਨ ਨੂੰ ਸਮਰਥਨ ਦੇਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਮੌਜੂਦਾ ਸੰਕਟ ਦੌਰਾਨ ਅਫਗਾਨਾਂ ਦੀ ਮਦਦ ਕਰਨ ਲਈ ਭਾਰਤ ਦਾ ਧੰਨਵਾਦ ਪ੍ਰਗਟ ਕੀਤਾ। ਉਸ ਨੇ ਭਾਵੁਕਤਾ ਤੇ ਗੁੱਸੇ ਨਾਲ ਕਿਹਾ ਕਿ, ‘‘ਮੈਂ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦੀ ਹਾਂ। ਸਾਲਾਂ ਤੋਂ ਅਸੀਂ ਵੀਡੀਓ ਦੇਖੇ ਹਨ, ਸਬੂਤ ਦੇਖੇ ਹਨ ਕਿ ਪਾਕਿਸਤਾਨ ਤਾਲਿਬਾਨ ਨੂੰ ਮਜ਼ਬੂਤ ਕਰਨ ਦੇ ਪਿੱਛੇ ਹੈ। ਤਾਲਿਬਾਨ ਅੱਤਵਾਦੀਆਂ ਨੂੰ ਪਾਕਿਸਤਾਨ ਵੱਲੋਂ ਨਿਰਦੇਸ਼ ਅਤੇ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਟਿਕਾਣੇ ਪਾਕਿਸਤਾਨ ’ਚ ਹਨ, ਜਿੱਥੇ ਉਹ ਸਿਖਲਾਈ ਪ੍ਰਾਪਤ ਕਰਦੇ ਹਨ। ਮੈਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਸਭ ਤੋਂ ਪਹਿਲਾਂ ਆਪਣੇ ਫੰਡਾਂ ’ਚ ਕਟੌਤੀ ਕਰੇਗਾ ਅਤੇ ਪਾਕਿਸਤਾਨ ਨੂੰ ਤਾਲਿਬਾਨ ਨੂੰ ਫੰਡ ਦੇਣ ਲਈ ਫੰਡ ਦੀ ਪੇਸ਼ਕਸ਼ ਨਹੀਂ ਕਰੇਗਾ।’’ ਆਰਿਅਨਾ ਸਈਦ ਨੇ ਭਾਰਤ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਨੂੰ ‘ਸੱਚਾ ਮਿੱਤਰ’ ਕਿਹਾ। ਉਨ੍ਹਾਂ ਨੇ ਭਾਰਤ ਪ੍ਰਤੀ ਹਮੇਸ਼ਾ ਚੰਗੇ ਰਹਿਣ ਲਈ ਆਪਣੇ ਦੇਸ਼ ਵੱਲੋਂ ਧੰਨਵਾਦ ਪ੍ਰਗਟ ਕੀਤਾ ਤੇ ਕਿਹਾ, “ਸਾਲਾਂ ਤੋਂ ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਸਾਡੇ ਗੁਆਂਢ ’ਚ ਸਿਰਫ ਇੱਕ ਚੰਗਾ ਦੋਸਤ ਭਾਰਤ ਹੈ।’’ ਉਹ ਮਹਿਸੂਸ ਕਰਦੀ ਹੈ ਕਿ ਇੰਨੀ ਮੁਸ਼ਕਿਲ ਅਤੇ ਦਿਲ ਦਹਿਲਾਉਣ ਵਾਲੀ ਸਥਿਤੀ ’ਚ ਭਾਰਤ ਆਪਣੇ ਲੋਕਾਂ, ਇਥੋਂ ਤੱਕ ਕਿ ਸ਼ਰਨਾਰਥੀਆਂ ਲਈ ਵੀ ਬਹੁਤ ਮਦਦਗਾਰ ਅਤੇ ਦਿਆਲੂ ਰਿਹਾ ਹੈ।
ਅਫਗਾਨ ਸੰਕਟ ਲਈ ਪਾਕਿਸਤਾਨ ਜ਼ਿਮੇਵਾਰ, ਪਰ ਭਾਰਤ ਦਯਾਲੂ-ਪੌਪ ਸਟਾਰ ਸਈਦ

Comment here