ਸਿਆਸਤਖਬਰਾਂਦੁਨੀਆ

ਅਫਗਾਨ ਸੰਕਟ ਬਾਰੇ ਅਮਰੀਕਾ ਦਾ ਸਹਿਯੋਗੀ ਬਣਨ ਲਈ ਤਿਆਰ ਹੈ ਚੀਨ!!

ਬੀਜਿੰਗ- ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਕਬਜ਼ੇ ਕਾਰਨ ਵਿਸ਼ਵ ਵਿੱਚ ਨਵੀਂ ਤਰਾਂ ਦੀ ਚਿੰਤਾ ਪੈਦਾ ਹੋ ਗਈ ਹੈ, ਜਿਹੜੇ ਮੁਲਕ ਪਹਿਲਾਂ ਤਾਲਿਬਾਨ ਦਾ ਸਮਰਥਨ ਕਰਦੇ ਸੀ, ਹੁਣ ਉਹਨਾਂ ਦੀ ਸੁਰ ਵੀ ਬਦਲ ਰਹੀ ਹੈ, ਇਹਨਾਂ ਚ ਪ੍ਰਮੁੱਖ ਚੀਨ ਹੈ। ਚੀਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ’ਚ ਗ੍ਰਹਿਯੁੱਧ ਨੂੰ ਰੋਕਣ ਅਤੇ ਦੇਸ਼ ਨੂੰ ਫਿਰ ਤੋਂ ਅੱਤਵਾਦ ਦੀ ਪਨਾਹਗਾਹ ਬਣਨ ਤੋਂ ਰੋਕਣ ਲਈ ਅਮਰੀਕਾ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਫੋਨ ’ਤੇ ਗੱਲਬਾਤ ’ਚ ਅਫਗਾਨਿਸਤਾਨ ਨੂੰ ਲੈ ਕੇ ਸਹਿਯੋਗ ਕਰਨ ਦੀ ਸਹਿਮਤੀ ਜਤਾਈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਵਾਂਗ ਦੇ ਹਵਾਲੇ ਨਾਲ ਕਿਹਾ ਕਿ ‘ਚੀਨ, ਅਮਰੀਕਾ ਦੇ ਨਾਲ ਸੰਪਰਕ ਅਤੇ ਗੱਲਬਾਤ ਲਈ ਤਿਆਰ ਹੈ ਤਾਂ ਜੋ ਅਫਗਾਨ ਮੁੱਦੇ ਨੂੰ ਸੁਵਿਧਾਜਨਕ ਤਰੀਕੇ ਨਾਲ ਹੱਲ ਕੀਤਾ ਸਕੇ, ਇਹ ਯਕੀਨੀ ਕੀਤਾ ਜਾ ਸਕੇ ਕਿ ਅਫਗਾਨਿਸਤਾਨ ’ਚ ਕੋਈ ਨਵਾਂ ਗ੍ਰਹਿਯੁੱਧ ਜਾਂ ਮਨੁੱਖੀ ਆਫਤ ਨਾ ਹੋਵੇ ਅਤੇ ਅੱਤਵਾਦ ਦੇ ਗੜ੍ਹ ਤੇ ਪਨਾਹਗਾਹ ’ਚ ਨਾ ਬਦਲੇ।’ ਇਸ ਤੋਂ ਪਹਿਲਾਂ ਅਫਗਾਨਿਸਤਾਨ ’ਚ ਜਾਰੀ ਤਾਲਿਬਾਨੀ ਹਿੰਸਾ ਵਿਚਕਾਰ ਤਾਲਿਬਾਨ ਨਾਲ ਦੋਤੀ ਦਾ ਹੱਥ ਵਧਾਉਂਦੇ ਹੋਏ ਚੀਨ ਨੇ ਕਿਹਾ ਸੀ ਕਿ ਉਹ ਤਾਲਿਬਾਨ ਨਾਲ ਦੋਸਤਾਨਾ ਸੰਬੰਧ ਬਣਾਉਣ ਲਈ ਤਿਆਰ ਹੈ ਤੇ ਉਮੀਦ ਜਤਾਈ ਸੀ ਕਿ ਤਾਲਿਬਾਨ, ਅਫਗਾਨਿਸਤਾਨ ’ਚ ‘ਸੰਪੂਰਨ’ ਇਸਲਾਮਿਕ ਸਰਕਾਰ ਦੀ ਸਥਾਪਨਾ ਦੇ ਆਪਣੇ ਵਾਅਦੇ ਨੂੰ ਨਿਭਾਏਗਾ ਅਤੇ ਬਿਨਾਂ ਹਿੰਸਾ ਤੇ ਅੱਤਵਾਦ ਦੇ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ’ਚ ਬਦਲਾਅ ਯਕੀਨੀ ਕਰੇਗਾ। ਪਰ ਤਾਲਿਬਾਨ ਦੇ ਬੰਦੂਕ ਦੀ ਨੋਕ ਤੇ ਰਾਜ ਕਰਨ ਦੇ ਇਰਾਦੇ ਸਪੱਸ਼ਟ ਹੋਣ ਤੋਂ ਬਾਅਦ ਚੀਨ ਨੇ ਵੀ ਆਪਣੀ ਸੁਰ ਬਦਲ ਲਈ ਹੈ।

Comment here