ਸਿਆਸਤਖਬਰਾਂਦੁਨੀਆ

ਅਫਗਾਨ ਸੰਕਟ ਕਾਰਨ ਭਾਰਤ ਚ ਸੁੱਕੇ ਮੇਵਿਆਂ ਦਾ ਕਾਰੋਬਾਰ ਪ੍ਰਭਾਵਿਤ

ਚੰਡੀਗੜ੍ਹ- ਅਫ਼ਗ਼ਾਨਿਸਤਾਨ ਦੂਜੇ ਮੁਲਕਾਂ ਵਿੱਚ ਸੁੱਕੇ ਮੇਵੇ ਨੂੰ ਨਿਰਯਾਤ ਕਰਨ ਲਈ ਜਾਣਿਆ ਜਾਂਦਾ ਹੈ, ਉੱਥੇ ਦੇ ਛੂਹਾਰੇ, ਬਦਾਮ, ਕਬੂਲੀ ਕਿਸ਼ਮਿਸ਼, ਅੰਜੀਰ ਨਿਰਯਾਤ ਕੀਤੇ ਜਾਂਦੇ ਹਨ। ਪਰ ਹੁਣ ਅਫ਼ਗ਼ਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਇਹ ਨਿਰਯਾਤ ਬੰਦ ਕਰ ਦਿੱਤੇ ਗਏ ਹਨ। ਇਸ ਦਾ ਪ੍ਰਭਾਵ ਭਵਿੱਖ ਵਿੱਚ ਸੁੱਕੇ ਮੇਵੇ ਦੇ ਬਾਜ਼ਾਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਚ ਵੀ ਸੁੱਕੇ ਮੇਵੇ ਦੇ ਰੇਟ ‘ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕੈਲੇਫੋਰਨੀਆਂ ਦੇ ਬਦਾਮ ਵਿੱਚ ਲਗਭਗ 100% ਦੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਅਫ਼ਗ਼ਾਨਿਸਤਾਨ ਤੋਂ ਇੱਥੇ ਛੁਹਾਰੇ, ਕਬੂਲੀ ਕਿਸ਼ਮਿਸ਼ ਅਤੇ ਅੰਜ਼ੀਰ ਹੀ ਲਿਆਂਦਾ ਜਾਂਦਾ ਹੈ। ਸਟਾਕ ਵਿੱਚ ਕਮੀ ਆਉਣ ਨਾਲ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਵੇ ਦਾ ਭਾਅ ਵੱਧ ਸਕਦਾ ਹੈ, ਪਰ ਕਾਰੋਬਾਰੀ ਆਸ ਕਰ ਰਹੇ ਹਨ ਕਿ ਤਾਲਿਬਾਨ ਸਾਸ਼ਨ ਵਲੋਂ ਜਲਦੀ ਹੀ ਸਭ ਠੀਕ ਕਰ ਲਿਆ ਜਾਵੇਗਾ, ਖਾਸ ਕਰਕੇ ਦੀਵਾਲੀ ਵਰਗੇ ਭਾਰਤੀ ਤਿਉਹਾਰਾਂ ਤੋਂ ਪਹਿਲਾਂ ਸੁੱਕੇ ਮੇਵਿਆਂ ਦੀ ਨਿਰਯਾਤ ਆਮ ਵਰਗੀ ਹੋ ਜਾਵੇਗੀ, ਜੇ ਅਜਿਹਾ ਨਾ ਹੋਇਆ ਤਾਂ ਸੰਕਟ ਖੜਾ ਹੋਵੇਗਾ।

Comment here