ਦੁਨੀਆ

ਅਫਗਾਨ ਰਾਜਦੂਤ ਦੀ ਧੀ ਪਾਕਿਸਤਾਨ ਚ ਅਗਵਾ, ਕੋਈ ਕਾਰਵਾਈ ਨਹੀਂ

ਇਸਲਾਮਾਬਾਦ- ਪਾਕਿਸਤਾਨ ਚ ਅਫਗਾਨ ਰਾਜਦੂਤ ਨਜੀਬੁੱਲਾਹ ਅਲੀਖਿਲ ਦੀ ਧੀ ਸਿਲਸਿਲਾ ਅਲੀਖਿਲ ਨੂੰ ਲੰਘੇ ਦਿਨੀ ਕੁਝ ਅਣਜਾਣ ਲੋਕਾਂ ਨੇ ਅਗਵਾ ਕਰ ਕੇ ਕਈ ਘੰਟੇ ਤਸੀਹੇ ਦਿੱਤੇ। ਇਸ ਸਨਸਨੀਖੇਜ਼ ਘਟਨਾ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ’ਚ ਉਸ ਸਮੇਂ ਵਾਪਰੀ ਜਦੋਂ ਸਿਲਸਿਲਾ ਇਸਲਾਮਾਬਾਦ ਦੇ ਕੋਹਸਰ ਇਲਾਕੇ ਦੇ ਮਹਿੰਗੇ ਰਾਣਾ ਬਾਜ਼ਾਰ ’ਚ ਸੀ।ਹਾਲਾਂਕਿ ਉਹ ਇਥੇ ਐਫ 9 ਪਾਰਕ ਚੋਂ ਮਿਲ ਗਈ, ਤੇ ਬੁਰੀ ਤਰਾਂ ਜ਼ਖਮੀ ਸੀ, ਉਸ  ਦਾ ਹਸਪਤਾਲ ’ਚ ਇਲਾਜ ਕਰਾਇਆ ਗਿਆ। ਇਸ ਘਟਨਾ ਦੀ ਨਾ ਤਾਂ ਕਿਸੇ ਨੇ ਜ਼ਿੰਮੇਵਾਰੀ ਲਈ  ਤੇ ਨਾ ਹੀ ਕਿਸੇ ਦੀ ਗਿ੍ਰਫਤਾਰੀ ਹੋਈ ਹੈ। ਸਰਕਾਰ ਦੀ ਬਦਨਾਮੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੇ ਦੋਸ਼ੀਆਂ ਦੀ ਹਰ ਹਾਲ ’ਚ ਗਿ੍ਰਫ਼ਤਾਰੀ ਦੇ ਹੁਕਮ ਦਿੱਤੇ ਹਨ। ਇਸ ਘਟਨਾ ਤੋਂ ਬਾਅਦ ਭਾਰਤੀ ਉੱਚ ਯੋਗ ’ਚ ਸਖ਼ਤੀ ਵਧਾ ਦਿੱਤੀ ਗਈ ਹੈ। ਅਫਗਾਨਿਸਤਾਨ ਸਰਕਾਰ ਨੇ ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ  ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਰਫ਼ਤਾਰ ਕਰ ਕੇ ਸਜ਼ਾ ਦਿਲਾਉਣ ਦੀ ਮੰਗ ਕੀਤੀ ਹੈ। ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ਾਂ ਨਾਲ ਘਿਰੀ ਪਾਕਿਸਤਾਨ ਹਕੂਮਤ ਦੀਆਂ ਪਰੇਸ਼ਾਨੀਆਂ ਇਸ ਘਟਨਾ ਤੋਂ ਬਾਅਦ ਹੋਰ ਵੱਧ ਗਈਆਂ ਹਨ।

 

Comment here