ਸਿਆਸਤਖਬਰਾਂਦੁਨੀਆ

ਅਫਗਾਨ ਮੁੱਦੇ ਤੇ ਚੀਨ ਤੇ ਰੂਸ ਦੇ ਰਾਸ਼ਟਰਪਤੀਆਂ ਦੀ ਗੱਲਬਾਤ

ਬੀਜਿੰਗ– ਅਫਗਾਨਿਸਤਾਨ ਵਿੱਚ ਸੱਤਾ ਸਥਾਪਤ ਕਰਨ ਮਗਰੋਂ ਤਾਲਿਬਾਨ ਦੀ ਰਣਨੀਤੀ ਤੇ ਵਿਸ਼ਵ ਭਰ ਚ ਚਰਚਾ ਹੋ ਰਹੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲੰਘੇ ਬੁੱਧਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਨੂੰ ਕਿਹਾ ਕਿ ਬੀਜਿੰਗ ਅਫਗਾਨ ਮੁੱਦੇ ‘ਤੇ ਮਾਸਕੋ ਅਤੇ ਵਪਾਰਕ ਅੰਤਰਰਾਸ਼ਟਰੀ ਸਮੂਹ ਨਾਲ ਸੰਚਾਰ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਜਿਨਪਿੰਗ ਨੇ ਅਫਗਾਨਿਸਤਾਨ ‘ਚ ਸਮੂਹਿਕ ਸਰਕਾਰ ਦੀ ਮੰਗ ਕੀਤੀ ਜੋ ਸਾਰੇ ਅੱਤਵਾਦੀ ਸਮੂਹਾਂ ਤੋਂ ਖੁਦ ਨੂੰ ਪੂਰੀ ਤਰ੍ਹਾਂ ਤੋਂ ਵੱਖ ਕਰ ਲਵੇ। ਜਿਨਪਿੰਗ ਨੇ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਤਾਲਿਬਾਨ ਦੇ ਸੱਤਾ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ‘ਤੇ ਚਰਚਾ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸੀ ਰਾਸ਼ਟਰਪਤੀ ਨਾਲ ਅਫਗਾਨਿਸਤਾਨ ਦੀ ਸਥਿਤੀ ‘ਤੇ ਚਰਚਾ ਕਰਨ ਦੇ ਇਕ ਦਿਨ ਬਾਅਦ ਜਿਨਪਿੰਗ ਅਤੇ ਪੁਤਿਨ ਦਰਮਿਆਨ ਫੋਨ ‘ਤੇ ਚਰਚਾ ਹੋਈ। ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਪੁਤਿਨ ਨੇ ਕਿਹਾ ਕਿ ਅਫਗਾਨ ਸਥਿਤੀ ‘ਚ ਮੌਜੂਦਾ ਬਦਲਾਵਾਂ ਤੋਂ ਪਤਾ ਚੱਲਦਾ ਹੈ ਕਿ ਬਾਹਰੀ ਤਾਕਤਾਂ ਵੱਲੋਂ ਆਪਣੇ ਰਾਜਨੀਤਿਕ ਮਾਡਲ ਨੂੰ ਜ਼ਬਰਦਸਤੀ ਉਤਾਸ਼ਾਹਤ ਕਰਨਾ ਕੁਝ ਦੇਸ਼ਾਂ ‘ਚ ਨਹੀਂ ਚੱਲਿਆ ਅਤੇ ਇਹ ਸਿਰਫ ਇਨ੍ਹਾਂ ਦੇਸ਼ਾਂ ‘ਚ ਤਬਾਹੀ ਲਿਆਵੇਗਾ। ਅਫਗਾਨ ਮੁੱਦੇ ‘ਤੇ ਰੂਸ ਅਤੇ ਚੀਨ ਸਮਾਨ ਰਵੱਈਆ ਅਤੇ ਹਿੱਤ ਸਾਂਝਾ ਕਰਦੇ ਹਨ। ਇਸ ਦਰਮਿਆਨ, ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਬੁੱਧਵਾਰ ਨੂੰ ਇਥੇ ਇਕ ਪ੍ਰੈੱਸ ਕਾਨਫੰਰਸ ‘ਚ ਕਿਹਾ ਕਿ ਚੀਨ ਅਤੇ ਅਫਗਾਨਿਸਤਾਨ ਤਾਲਿਬਾਨ ਦਰਮਿਆਨ ‘ਨਿਰਵਿਘਨ ਅਤੇ ਪ੍ਰਭਾਵਸ਼ਾਲੀ ਸੰਚਾਰ ਹਨ। ਅਫਗਾਨ ਵਿਚ ਆ ਰਹੀ ਨਵੀਂ ਸਰਕਾਰ ਦੇ ਪੈਣ ਵਾਲੇ ਅਸਰ ਬਾਰੇ ਫਿਕਰਮੰਦੀ ਨਾਲ ਚਰਚਾਵਾਂ ਹੋ ਰਹੀਆਂ ਹਨ।

Comment here