ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਫੌਜ ਵਲੋਂ ਮਾਰੇ ਤਾਲਿਬਾਨੀਆਂ ਚ 30 ਪਾਕਿਸਤਾਨੀ ਸ਼ਾਮਲ

ਕਾਬੁਲ- ਅਫਗਾਨਿਸਤਾਨ ’ਚ ਤਾਲਿਬਾਨ ਦੇ ਕਹਿਰ ਦੌਰਾਨ ਪਾਕਿਸਤਾਨ ਸਮਰਥਨ ਦੇ ਲਗਾਤਾਰ ਦੋਸ਼ ਝੱਲ ਰਿਹਾ ਹੈ। ਹੁਣ ਤਾਂ ਸ਼ਰੇਆਮ ਸਬੂਤ ਵੀ ਨਸ਼ਰ ਹੋਣ ਲੱਗੇ ਹਨ।  ਇਸ ਦੌਰਾਨ ਅਫਗਾਨਿਸਤਾਨ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 6 ਅਗਸਤ ਨੂੰ ਲਸ਼ਕਰਗਾਹ ਸ਼ਹਿਰ ’ਚ ਹੋਏ ਹਵਾਈ ਹਮਲੇ ’ਚ ਮਾਰੇ ਗਏ 112 ਤਾਲਿਬਾਨੀਆਂ ’ਚੋਂ ਘੱਟੋ-ਘੱਟ 30 ਪਾਕਿਸਤਾਨੀ ਵੀ ਸ਼ਾਮਲ ਹਨ। ਇਹ ਅੱਤਵਾਦੀ ਅਲ-ਕਾਇਦਾ ਅੱਤਵਾਦੀ ਸੰਗਠਨ ਨਾਲ ਸੰਬੰਧਤ ਹਨ। ਅਫਗਾਨ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਦੱਸਿਆ ਹੈ ਕਿ ਹੇਲਮੰਦ ਪ੍ਰਾਂਤੀ ਕੇਂਦਰ ਦੇ ਬਾਹਰੀ ਇਲਾਕੇ ’ਚ ਕੀਤੇ ਗਏ ਹਵਾਈ ਹਮਲੇ ’ਚ 31 ਲੋਕ ਜ਼ਖਮੀ ਹੋ ਗਏ । ਇਸ ਤੋਂ ਇਲਾਵਾ ਦੁਸ਼ਮਣਾਂ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਭਾਰੀ ਮਾਤਰਾ ’ਚ ਹਥਿਆਰ ਵੀ ਨਸ਼ਟ ਕੀਤੇ ਗਏ ਹਨ। ਹਾਲ ਹੀ ’ਚ ਅਫਗਾਨ ਫੌਜ ਨੇ ਤਾਲਿਬਾਨ ’ਤੇ ਕਾਰਵਾਈ ਦੌਰਾਨ ਪਾਕਿਸਤਾਨ ਫੌਜ ਦੇ ਇਕ ਮਿਲਟਰੀ ਅਧਿਕਾਰੀ ਨੂੰ ਮਾਰ ਸੁੱਟਿਆ ਸੀ ਜੋ ਤਾਲਿਬਾਨ ਵਲੋਂ ਲੜਾਈ ਲੀਡ ਕਰ ਰਹੇ ਸਨ। ਅਫਗਾਨਿਸਤਾਨ ਨੇ ਪਾਕਿ ’ਤੇ ਲਗਾਤਾਰ ਦੋਸ਼ ਲਾਇਆ ਹੈ ਕਿ ਪਾਕਿਸਤਾਨ ਸਰਕਾਰ ਆਪਣੀ ਜ਼ਮੀਨ ’ਤੇ ਅੱਤਵਾਦੀਆਂ ਨੂੰ ਪਨਾਹ ਦਿੰਦੀ ਹੈ ਅਤੇ ਤਾਲਿਬਾਨ ਦਾ ਸਮਰਥਨ ਕਰਦੀ ਹੈ। ਸੰਯੁਕਤ ਰਾਸ਼ਟਰ ’ਚ ਅਫਗਾਨਿਸਤਾਨ ਦੇ ਰਾਜਪੂਤ ਗੁਲਾਮ ਇਸਾਕਜਈ ਨੇ 6 ਅਗਸਤ ਨੂੰ ਕਿਹਾ ਕਿ ਅਫਗਾਨਿਸਤਾਨ ਆਪਣੇ ਦਾਅਵੇ ਦੇ ਸਮਰਥਨ ’ਚ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਨੂੰ ਸਬੂਤ ਦੇਣ ਨੂੰ ਤਿਆਰ ਹੈ ਕਿ ਪਾਕਿਸਤਾਨ-ਤਾਲਿਬਾਨ ਨੂੰ ਲਗਾਤਾਰ ਸਪੋਰਟ ਕਰ ਰਿਹਾ ਹੈ। ਹਾਲ ਹੀ ’ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਨਹੀਂ ਤੋੜਣ ਲਈ ਪਾਕਿਸਤਾਨ ਨੂੰ ਲਤਾੜਦਿਆਂ ਕਿਹਾ ਸੀ ਕਿ ਪਾਕਿਸਤਾਨ, ਤਾਲਿਬਾਨ ਦੀ ਸਪੋਰਟ ’ਚ ਹਜ਼ਾਰਾਂ ਲੜਾਕੇ ਭੇਜ ਰਿਹਾ ਹੈ। ਰਾਸ਼ਟਰੀ ਗਨੀ ਨੇ ਲੰਬੇ ਸਮੇਂ ਤੋਂ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ’ਚ ਤਾਲਿਬਾਨ ਦੇ ਨਾਂ ਨਾਲ ਪਰੌਕਸੀ ਯੁੱਧ ਨਾਲ ਲੜਦਾ ਹੈ। ਹਾਲ ਹੀ ’ਚ ਅਫਗਾਨ ਦੇ ਸਾਬਕਾ ਖੁਫੀਆ ਮੁਖੀ ਰਹਿਮਤੁੱਲਾ ਨਬੀਲ ਨੇ ਵੀ ਕਿਹਾ ਹੈ ਕਿ ਘੱਟੋ-ਘੱਟ ਇਕ ਹਜ਼ਾਰ ਪਾਕਿਸਤਾਨੀ ਅੱਤਵਾਦੀ ਹਰ ਮਹੀਨੇ ਸਪਿਨ ਬੋਸਡਕ ਸੀਮਾ ਜ਼ਿਲ੍ਹੇ ਤੋਂ ਅਫਗਾਨਿਸਤਾਨ ਆ ਰਹੇ ਹਨ। ਵੱਖ ਵੱਖ ਮੁਲਕਾਂ ਵਿੱਚ ਵੀ ਪਾਕਿਸਤਾਨ ਵਲੋਂ ਤਾਲਿਬਾਨ ਦਾ ਸਮਰਥਨ ਕਰਨ ਉਤੇ ਮੁਖਾਲਫਤ ਕਰਦਿਆਂ ਰੋਸ ਮੁਜ਼ਾਹਰੇ ਵੀ ਹੋਏ ਹਨ।

Comment here