ਅਪਰਾਧਖਬਰਾਂਦੁਨੀਆ

ਅਫਗਾਨ ਫੌਜ ਨੇ ਚਾਰ ਸੌ ਤੋਂ ਵੱਧ ਤਾਲਿਬਾਨੀ ਮਾਰ ਮੁਕਾਏ

ਕਾਬੁਲ- ਤਾਲਿਬਾਨਾਂ ਵਲੋਂ ਅਫਗਾਨਿਸਤਾਨ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਗਿਆ ਹੈ, ਹਮਲੇ ਜਾਰੀ ਹਨ, ਅਫ਼ਗਾਨ ਫ਼ੌਜ ਲਗਾਤਾਰ ਤਾਲਿਬਾਨਾਂ ਦਾ ਟਾਕਰਾ ਕਰ ਰਹੀ ਹੈ,  ਪਿਛਲੇ 24 ਘੰਟਿਆਂ ਵਿਚ 439 ਹੋਰ ਤਾਲਿਬਾਨ ਅੱਤਵਾਦੀ ਮਾਰ ਦਿੱਤੇ ਅਤੇ 77 ਹੋਰ ਅੱਤਵਾਦੀ ਜ਼ਖਮੀ ਹੋ ਗਏ। ਅਫ਼ਗਾਨ ਰੱਖਿਆ ਮੰਤਰਾਲੇ ਨੇ ਟਵੀਟ ਕੀਤਾ ਕਿ ਪਿਛਲੇ 24 ਘੰਟਿਆਂ ਦੌਰਾਨ ਨੰਗਰਹਾਰ, ਲੋਗਰ, ਜਾਬੁਲ, ਘੋਰ, ਫਰਾਹ, ਬੱਲਖ,ਉਰੂਜਗਨ, ਹੇਲਮੰਦ ਕਪਿਸਾ ਅਤੇ ਬਲਗਾਨ ਸੂਬਿਆਂ ਵਿਚ ਮੁਹਿੰਮ ਦੇ ਨਤੀਜੇ ਵਜੋਂ 439 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 77 ਹੋਰ ਜ਼ਖਮੀ ਹੋ ਗਏ। ਰੱਖਿਆ ਮੰਤਰਾਲਾ ਨੇ ਕਿਹਾ ਕਿ  ਕੰਧਾਰ ਸੂਬਾਈ ਕੇਂਦਰ ਦੇ ਬਾਹਰੀ ਇਲਾਕੇ ਵਿਚ ਫ਼ੌਜ ਵਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ 25 ਤਾਲਿਬਾਨ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ। ਅਫ਼ਗਾਨ ਸਰਕਾਰੀ ਦਸਤਿਆਂ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਲੜਾਈ ਦਰਮਿਆਨ ਕੁੰਦੂਜ, ਲਸ਼ਕਰਗਾਹ, ਕੰਧਾਰ ਅਤੇ ਹੋਰ ਅਫ਼ਗਾਨ ਸ਼ਹਿਰਾਂ ਵਿਚ ਅਤੇ ਉਸ ਦੇ ਆਲੇ-ਦੁਆਲੇ ਲੜਾਈ ਤੇਜ਼ ਹੋਣ ਨਾਲ ਹਜ਼ਾਰਾਂ ਨਾਗਰਿਕਾਂ ਨੂੰ ਖ਼ਤਰਾ ਹੈ। ਇਸ ਤੋਂ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਗੁਆਂਢੀ ਦੇਸ਼ ਚਿੰਤਤ ਹਨ।

Comment here