ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਫੌਜ ਦਾ ਮੁਖੀ ਬਦਲਿਆ, ਤਾਲਿਬਾਨੀ ਹਮਲੇ ਤੇਜ਼ ਹੋਣ ਦੌਰਾਨ ਵੱਡੀ ਕਾਰਵਾਈ

ਕਾਬੁਲ-ਤਾਲਿਬਾਨਾਂ ਨੇ ਦੇਸ਼ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਹੈ, ਕਾਬੁਲ ਤੇ ਕਬਜ਼ਾ ਕਰਨ ਵੱਲ ਵਧ ਰਹੇ ਤਾਲਿਬਾਨਾਂ ਨਾਲ ਟਕਰਾਅ ਲਈ ਨਵੀਂ ਰਣਨੀਤੀ ਵਜੋਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਫੌਜ ਮੁਖੀ ਨੂੰ ਬਦਲ ਦਿੱਤਾ ਹੈ। ਰੱਖਿਆ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਨਰਲ ਹਿਬਤੁੱਲ੍ਹਾ ਅਲੀਜਈ ਨੇ ਜਨਰਲ ਵਲੀ ਅਹਿਮਦਜਈ ਦੀ ਥਾਂ ਅਫਗਾਨ ਫੌਜ ਮੁਖੀ ਦੇ ਤੌਰ ’ਤੇ ਕਾਰਜਭਾਰ ਸੰਭਾਲ ਲਿਆ ਹੈ। ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਉਸ ਤਬਦੀਲੀ ਦੀ ਚਰਚਾ ਕੀਤੀ, ਜਿਸ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ। ਸਥਾਨਕ ਮੀਡੀਆ ਨੇ ਗਨੀ ਦੇ ਫ਼ੈਸਲੇ ਦੀ ਵੱਡੀ ਪੱਧਰ ’ਤੇ ਰਿਪੋਰਟ ਕੀਤੀ।ਅਫਗਾਨ ਸਰਕਾਰ ਦੇ ਅਧਿਕਾਰੀਆਂ ਨੇ ਟਿੱਪਣੀ ਲਈ ਵਾਰ-ਵਾਰ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਇਸੇ ਦਰਮਿਆਨ ਜਨਰਲ ਸਾਮੀ ਸਾਦਤ ਕਮਾਂਡਰ ਨੂੰ 215 ਮੈਵੰਦ ਕਾਪਰਸ ਨੂੰ ਅਲੀਜਈ ਦੀ ਜਗ੍ਹਾ ਸਪੈਸ਼ਲ ਆਪ੍ਰੇਸ਼ਨਜ਼ ਕਾਪਰਸ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਤਾਲਿਬਾਨ ਅਫਗਾਨਿਸਤਾਨ ’ਚ 7 ਤੋਂ ਜ਼ਿਆਦਾ ਸੂਬਿਆਂ ਦੀ ਰਾਜਧਾਨੀ ’ਤੇ ਕਬਜ਼ੇ ਕਰ ਚੁੱਕੇ ਹਨ ਤੇ ਉਨ੍ਹਾਂ ਦੇ ਹਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਦੌਰਾਨ ਹੁਣ ਤਕ 20 ਹਜ਼ਾਰ ਤੋਂ ਜ਼ਿਆਦਾ ਪਰਿਵਾਰ ਸੁਰੱਖਿਅਤ ਥਾਂ ਦੀ ਭਾਲ ’ਚ ਭੱਜ ਕੇ ਕਾਬੁਲ ਆ ਚੁੱਕੇ ਹਨ। ਹਾਲਾਤ ਪਲ ਪਲ ਗੰਭੀਰ ਹੋ ਰਹੇ ਹਨ।

Comment here