ਸਿਆਸਤਖਬਰਾਂਦੁਨੀਆ

ਅਫਗਾਨ ਫੌਜੀ 3 ਲੱਖ ਨਹੀਂ ਸਨ, ਭ੍ਰਿਸ਼ਟ ਜਰਨੈਲਾਂ ਨੇ 6 ਗੁਣਾ ਵੱਧ ਦੱਸੀ ਗਿਣਤੀ

ਅਫਗਾਨਿਸਤਾਨ ਦੇ ਸਾਬਕਾ ਮੰਤਰੀ ਨੇ ਲਾਇਆ ਦੋਸ਼

ਕਾਬੁਲ- ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਖਾਲਿਦ ਪੇਂਦਾ ਨੇ ਦੋਸ਼ ਲਾਇਆ ਹੈ ਕਿ ਅਫਗਾਨਿਸਤਾਨ ਦੀ ਫੌਜ ਕੋਲ 3 ਲੱਖ ਫੌਜੀ ਹੋਣ ਦੀ ਗੱਲ ਪੂਰੀ ਤਰ੍ਹਾਂ ਝੂਠ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਫੌਜੀ ਜਰਨੈਲਾਂ ਨੇ ਫੌਜੀਆਂ ਦੀ ਗਿਣਤੀ ਨੂੰ 6 ਗੁਣਾ ਵਧਾ ਦਿੱਤਾ ਅਤੇ ਇਸ ਲਈ ਉਨ੍ਹਾਂ ਨੂੰ ਤਾਲਿਬਾਨ ਤੋਂ ਭਾਰੀ ਪੈਸਾ ਵੀ ਮਿਲਿਆ। ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਅਸਤੀਫਾ ਦੇਣ ਵਾਲੇ ਮੰਤਰੀ ਪੇਏਂਡਾ ਨੇ ਕਿਹਾ ਕਿ ਅਫਗਾਨ ਸੈਨਿਕਾਂ ਦੀ ਗਿਣਤੀ ਬਾਰੇ ਦਿਖਾਏ ਗਏ ਅੰਕੜੇ ਪੂਰੀ ਤਰ੍ਹਾਂ ਫਰਜ਼ੀ ਸਨ। ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਅਤੇ ਸ਼ਹੀਦ ਹੋਣ ਵਾਲੇ ਸੈਨਿਕਾਂ ਦਾ ਕੋਈ ਹਿਸਾਬ ਨਹੀਂ ਹੈ ਕਿਉਂਕਿ ਕਮਾਂਡਰ ਆਪਣੀਆਂ ਬੈਂਕ ਪਾਸਬੁੱਕਾਂ ਆਪਣੇ ਕੋਲ ਰੱਖਦੇ ਸਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਖੁਦ ਲੈਂਦੇ ਸਨ। ਅਫਗਾਨਿਸਤਾਨ ਪੁਨਰ ਨਿਰਮਾਣ ਲਈ ਅਮਰੀਕਾ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਦੁਆਰਾ 2016 ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਾ ਤਾਂ ਅਮਰੀਕਾ ਅਤੇ ਨਾ ਹੀ ਉਸ ਦੇ ਅਫਗਾਨ ਸਹਿਯੋਗੀ ਇਹ ਜਾਣਦੇ ਹਨ ਕਿ ਕਿੰਨੇ ਅਫਗਾਨ ਸੈਨਿਕ ਅਤੇ ਪੁਲਿਸ ਹਨ, ਕਿੰਨੇ ਅਸਲ ਵਿੱਚ ਡਿਊਟੀ ‘ਤੇ ਹਨ ਅਤੇ ਉਨ੍ਹਾਂ ਦੀ ਸੰਚਾਲਨ ਸਮਰੱਥਾ ਦਾ ਅਸਲ ਰੂਪ ਕੀ ਹੈ।

Comment here