ਅਪਰਾਧਖਬਰਾਂਚਲੰਤ ਮਾਮਲੇ

ਅਫਗਾਨ ਪੁਲਸ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਕੀਤੇ ਜ਼ਬਤ

ਕਾਬੁਲ-ਸਰਕਾਰੀ ਬਖਤਰ ਨਿਊਜ਼ ਏਜੰਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਫਗਾਨਿਸਤਾਨ ਦੀ ਪੁਲਸ ਨੇ ਪੂਰਬੀ ਨੰਗਰਹਾਰ ਅਤੇ ਉੱਤਰੀ ਬਲਖ ਪ੍ਰਾਂਤਾਂ ਵਿੱਚ ਹੈਰੋਇਨ ਅਤੇ ਹਸ਼ੀਸ਼ ਸਮੇਤ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਹ ਪਾਬੰਦੀਸ਼ੁਦਾ ਪਦਾਰਥ, ਜਿਸ ਵਿਚ 25 ਕਿਲੋਗ੍ਰਾਮ ਹੈਰੋਇਨ ਅਤੇ 160.5 ਕਿਲੋਗ੍ਰਾਮ ਹਸ਼ੀਸ਼ ਸ਼ਾਮਲ ਹੈ, ਸਰਹੱਦੀ ਕਸਬਿਆਂ ਤੋਰਖਮ ਅਤੇ ਹੈਰਤਾਨ ਵਿੱਚੋਂ ਬਰਾਮਦ ਹੋਏ ਹਨ। ਅਫਗਾਨ ਅਧਿਕਾਰੀਆਂ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਭੂਮੀਗਤ ਕਾਰੋਬਾਰ ਵਿਚ ਸ਼ਾਮਲ ਲੋਕਾਂ ‘ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਕਿਉਂਕਿ ਸੁਰੱਖਿਆ ਕਰਮਚਾਰੀਆਂ ਨੇ ਰਾਜਧਾਨੀ ਕਾਬੁਲ ਅਤੇ ਕੰਧਾਰ ਅਤੇ ਹੇਰਾਤ ਸੂਬਿਆਂ ਵਿਚ 11 ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

Comment here