ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਨੂੰ ਕਮਜ਼ੋਰ ਬਣਾਈ ਰੱਖਣ ਪਿੱਛੇ ਪਾਕਿ ਦੀ ਨਾਪਾਕਿ ਸਾਜਿ਼ਸ਼

ਇਸਲਾਮਾਬਾਦ – ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨਾਂ ਨੂੰ ਸਮਰਥਨ ਦੇਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਅਫਗਾਨਿਸਤਾਨ ਨੂੰ ਪਾਕਿਸਤਾਨ ਕਮਜ਼ੋਰ ਬਣਾਈ ਰੱਖਣਾ ਚਾਹੁੰਦਾ ਹੈ। ਪਾਕਿਸਤਾਨ ਤੋਂ ਅਫਗਾਨਿਸਤਾਨ ਦੀ ਸਰਹੱਦ ਵਿਚ ਅੱਤਵਾਦੀ ਬੇਝਿਜਕ ਦਾਖਲ ਹੋ ਰਹੇ ਹਨ। ਇਸ ਪਿੱਛੇ ਪਾਕਿਸਤਾਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ।  ਸੈਂਟਰ ਫਾਰ ਪਾਲਿਟੀਕਲ ਐਂਡ ਫਾਰੇਨ ਅਫੇਅਰਜ਼ ਦੇ ਪ੍ਰਧਾਨ ਫੇਬੀਅਨ ਬਾਸਾਰਟ ਨੇ ਦੱਸਿਆ ਕਿ ਪਾਕਿਸਤਾਨ ਅਫਗਾਨਿਸਤਾਨ ਨੂੰ ਹਮੇਸ਼ਾ ਹਿੰਸਾ ਦਾ ਸ਼ਿਕਾਰ ਬਣਿਆ ਦੇਖਣਾ ਚਾਹੁੰਦਾ ਹੈ। ਉਸ ਨੂੰ ਆਪਣਾ ਫਾਇਦਾ ਇਸੇ ਵਿਚ ਦਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਉਹ ਹੁਣ ਵੀ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਹੀ ਨਹੀਂ, ਪੂਰੀ ਸਰਪ੍ਰਸਤੀ ਵੀ ਦੇ ਰਿਹਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਰਾਜਦੂਤ ਗੁਲਾਮ ਇਸਕਜ਼ਈ ਨੇ ਕਿਹਾ ਸੀ ਕਿ ਅਫਗਾਨਿਸਤਾਨ ਦੀ ਸਰਕਾਰ ਸੁਰੱਖਿਆ ਪ੍ਰੀਸ਼ਦ ਨੂੰ ਇਸ ਗੱਲ ਦੇ ਪੂਰੇ ਸਬੂਤ ਸੌਂਪਣ ਲਈ ਤਿਆਰ ਹੈ ਕਿ ਪਾਕਿ ਤਾਲਿਬਾਨ ਦੀ ਸਪਲਾਈ ਚੇਨ ਬਣਿਆ ਹੋਇਆ ਹੈ। ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿ ਤਾਲਿਬਾਨ ਨੂੰ ਹਵਾਈ ਹੱਦ ਵਿਚ ਵੀ ਸਮਰਥਨ ਦੇ ਰਿਹਾ ਹੈ। ਹਾਲ ਹੀ ਵਿੱਚ ਅਫਗਾਨ ਫੌਜ ਦੇ ਹਮਲੇ ਚ ਮਾਰੇ ਗਏ ਅੱਤਵਾਦੀਆਂ ਵਿੱਚੋਂ ਕੁਝ ਦੇ ਪਾਕਿਸਤਾਨੀ ਹੋਣ ਦੇ ਸਬੂਤ ਵੀ ਮਿਲੇ ਹਨ।

Comment here