ਸਿਆਸਤਖਬਰਾਂਦੁਨੀਆ

ਅਫਗਾਨ ਨਾਗਰਿਕ ਨੇ ਬਾਜਵਾ ਨੂੰ ਸੜਕ ਵਿਚਾਲੇ ਕੱਢੀਆਂ ਗਾਲ੍ਹਾਂ !

ਪੈਰਿਸ-ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਲੈ ਕੇ ਵੀਡੀਓ ਵਾਇਰਲ ਹੋ ਰਹੀ ਹੈ। ਉਹ ਆਪਣੀ ਪਤਨੀ ਦੇ ਨਾਲ ਛੁੱਟੀਆਂ ਮਨਾਉਣ ਫ਼ਰਾਂਸ ਗਏ ਹਨ। ਐਤਵਾਰ ਨੂੰ ਸੜਕ ਕੰਡੇ ਬੈਠੇ ਬਾਜਵਾ ਨੂੰ ਇਕ ਅਫਗਾਨ ਨਾਗਰਿਕ ਨੇ ਘੇਰ ਲਿਆ ਤੇ ਉਨ੍ਹਾਂ ਦੀ ਖ਼ੂਬ ਬੇਇੱਜ਼ਤੀ ਕੀਤੀ। ਘਟਨਾ ਵੇਲੇ ਬਾਜਵਾ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਬਾਜਵਾ ਆਪਣੀ ਪਤਨੀ ਦੇ ਨਾਲ ਪੌੜੀਆਂ ’ਤੇ ਬੈਠੇ ਹਨ ਤੇ ਅਫਗਾਨ ਨਾਗਰਿਕ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਉਕਤ ਵਿਅਕਤੀ ਬਾਜਵਾ ਨੂੰ ਆਪਣੀ ਭਾਸ਼ਾ ’ਚ ਗਾਲ੍ਹਾਂ ਕੱਢਦਾ ਹੈ।
ਸੋਸ਼ਲ ਮੀਡੀਆ ’ਤੇ ਜਾਣਕਾਰਾਂ ਨੇ ਅਨੁਵਾਦ ਕਰਕੇ ਦੱਸਿਆ ਕਿ ਅਫਗਾਨ ਨਾਗਰਿਕ ਨੇ ਬਾਜਵਾ ਨੂੰ ਕੀ ਕਿਹਾ। ਜੁਮੁਰੂਦ ਅਲੀ ਸ਼ਰ ਨਾਮਕ ਟਵਿਟਰ ਯੂਜ਼ਰ ਮੁਤਾਬਕ ਸ਼ਖ਼ਸ ਨੇ ਬਾਜਵਾ ਨੂੰ ਕਿਹਾ ਕਿ ਤੁਹਾਡੇ ਬੱਚੇ ਸਕ੍ਰਟ ’ਚ ਘੁੰਮਦੇ ਹਨ ਤੇ ਗਿਰਜਾ ਘਰ ਜਾਂਦੇ ਹਨ, ਜਦਕਿ ਅਫਗਾਨਿਸਤਾਨ ਕੱਟੜਪੰਥੀਆਂ ਦਾ ਗੁਲਾਮ ਹੋ ਗਿਆ। ਜੇਕਰ ਪੁਲਸ ਲਾਗੇ ਨਾ ਹੁੰਦੀ ਤਾਂ ਮੈਂ ਤੈਨੂੰ ਕੁੱਟ ਦਿੰਦਾ। ਤੂੰ ਅਫਗਾਨਿਸਤਾਨ ’ਚ ਜੇਹਾਦ ਦਾ ਹੁਕਮ ਦਿੱਤਾ ਤੇ ਹੁਣ ਇਥੇ ਬੈਠ ਕੇ ਛੁੱਟੀਆਂ ਮਨਾ ਰਿਹਾ ਹੈ। ਬਾਜਵਾ ਉਸ ਦੀ ਸ਼ਿਕਾਇਤ ਪੁਲਸ ਨੂੰ ਕਰਨ ਦੀ ਚਿਤਾਵਨੀ ਦਿੰਦੇ ਹਨ ਪਰ ਉਹ ਨਹੀਂ ਰੁਕਦਾ।

Comment here