ਸਿਆਸਤਖਬਰਾਂਦੁਨੀਆ

ਅਫਗਾਨ ਦੇ ਹਾਲਾਤਾਂ ਤੇ ਅਮਰੀਕਾ ਅਤੇ ਭਾਰਤ ਦੀ ਨੀਤੀ ਦੇਖੋ ਤੇ ਉਡੀਕੋ ਵਾਲੀ ਹੈ

ਵਾਸ਼ਿੰਗਟਨ- ਅਫਗਾਨਿਸਤਾਨ ਵਿੱਚ ਕਾਬਜ਼ ਤਾਲਿਬਾਨ ਦੀਆਂ ਸਰਗਰਮੀਆਂ ਉੱਤੇ ਵੱਖ ਵੱਖ ਦੇਸ਼ ਆਪਣੀ ਪੈਨੀ ਨਜ਼ਰ ਰੱਖ ਰਹੇ ਹਨ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ, ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਕਦਮਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਭਾਰਤ ਦੀ ਤਾਲਿਬਾਨ ਨਾਲ ਸੀਮਤ ਗੱਲਬਾਤ ਰਹੀ ਹੈ ਅਤੇ ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਵਹਾਰਿਕ ਦ੍ਰਿਸ਼ਟੀਕੋਣ ਅਪਨਾਉਣਗੇ। ਵਿਦੇਸ਼ ਸਕੱਤਰ ਨੇ ਵਾਸ਼ਿੰਗਟਨ ਦੀ ਆਪਣੀ 3 ਦਿਨਾਂ ਯਾਤਰਾ ਖਤਮ ਹੋਣ ’ਤੇ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨੂੰ ਕਿਹਾ ਕਿ ਸਾਨੂੰ ਬਰੀਕੀ ਨਾਲ ਪਾਕਿਸਤਾਨ ਦੇ ਕਦਮਾਂ ’ਤੇ ਨਜ਼ਰ ਰੱਖਣੀ ਹੋਵੇਗੀ। ਅਫਗਾਨਿਸਤਾਨ ਵਿਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹਨ, ਇਸ ਸੰਦਰਭ ਵਿਚ ਅਮਰੀਕਾ ਉਡੀਕ ਕਰੋ ਅਤੇ ਦੇਖੋ ਦੀ ਨੀਤੀ ਅਪਨਾਏਗਾ। ਭਾਰਤ ਦੀ ਵੀ ਇਹੋ ਨੀਤੀ ਹੈ। ਇਸਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕੁਝ ਨਾ ਕਰੋ। ਇਸਦਾ ਮਤਲਬ ਹੈ ਕਿ ਜ਼ਮੀਨ ’ਤੇ ਹਾਲਾਤ ਬਹੁਤ ਨਾਜ਼ੁਕ ਹਨ ਅਤੇ ਤੁਹਾਨੂੰ ਦੇਖਣਾ ਹੋਵੇਗਾ ਕਿ ਇਹ ਕਿਵੇਂ ਬਦਲਦੇ ਹਨ। ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਜਨਤਕ ਤੌਰ ’ਤੇ ਦਿੱਤੇ ਗਏ ਭਰੋਸਿਆਂ ’ਤੇ ਵਾਕਈ ਵਿਚ ਅਮਲ ਹੋਇਆ ਜਾਂ ਨਹੀਂ ਅਤੇ ਚੀਜ਼ਾਂ ਕਿਸ ਤਰ੍ਹਾਂ ਨਾਲ ਕੰਮ ਕਰ ਰਹੀਆਂ ਹਨ।

Comment here