ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਦੇ ਹਾਲਾਤਾਂ ਕਾਰਨ ਭਾਰਤੀ ਏਜੰਸੀਆਂ ਅਲਰਟ

ਸੋਸ਼ਲ ਮੀਡੀਆ ਤੇ ਰੱਖੀ ਜਾ ਰਹੀ ਹੈ ਨਜ਼ਰ

ਨਵੀਂ ਦਿੱਲੀ-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜੇ ਮਗਰੋਂ ਭਾਰਤ ਦੀਆਂ ਖੁਫੀਆ ਏਜੰਸੀਆਂ ਕਸ਼ਮੀਰ ਚ ਗੜਬੜੀ ਦੀਆਂ ਸੂਹਾਂ ਦੇ ਰਹੀਆਂ ਹਨ। ਇਕ ਪਾਸੇ ਭਾਰਤ ਵਲੋਂ ਤਾਲਿਬਾਨ ਨਾਲ ਗੱਲਬਾਤ ਆਰੰਭੀ ਗਈ ਹੈ, ਦੂਜੇ ਪਾਸੇ ਦੇਸ਼ ਦਾ ਖੁਫੀਆ ਤੰਤਰ ਕਹਿ ਰਿਹਾ ਹੈ ਕਿ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਕਸ਼ਮੀਰ ਘਾਟੀ ਵਿੱਚ ਕੁਝ ਵੱਡਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਭਾਰਤੀ ਖੁਫੀਆ ਏਜੰਸੀਆਂ ਨੇ ਇਸ ਬਾਰੇ 10 ਅਲਰਟ ਜਾਰੀ ਕੀਤੇ ਹਨ। ਕਿਹਾ ਹੈ ਕਿ ਇਹ ਅੱਤਵਾਦੀ ਇਸ ਲਈ ਤਾਲਿਬਾਨ ਦਾ ਸਮਰਥਨ ਵੀ ਲੈ ਸਕਦੇ ਹਨ। ਅਸਲ ਚ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ਉੱਤੇ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਉਦੋਂ ਤੋਂ ਕਹਿ ਰਿਹਾ ਹੈ ਕਿ ਕਸ਼ਮੀਰ ਮਿਸ਼ਨ ਵਿੱਚ ਤਾਲਿਬਾਨ ਵੀ ਉਸ ਦਾ ਸਾਥ ਦੇਵੇਗਾ। ਤੇ ਭਾਰਤੀ ਖੁਫੀਆ ਏਜੰਸੀਆਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦਾ ਟਿਕਾਣਾ ਬਦਲ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਗ੍ਰੇਨੇਡ ਹਮਲਿਆਂ, ਮਹੱਤਵਪੂਰਨ ਟਿਕਾਣਿਆਂ ‘ਤੇ ਹਮਲੇ, ਸੁਰੱਖਿਆ ਬਲਾਂ’ ਤੇ ਹਮਲੇ ਤੇ ਜਨਤਕ ਥਾਵਾਂ ‘ਤੇ ਆਈਈਡੀ ਧਮਾਕਿਆਂ ਬਾਰੇ ਵੀ ਚਿਤਾਵਨੀ ਦਿੱਤੀ ਗਈ ਹੈ। ਇੱਕ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਪੰਜ ਅੱਤਵਾਦੀਆਂ ਦਾ ਇੱਕ ਸਮੂਹ ਗੁਲਾਮ ਕਸ਼ਮੀਰ ਦੇ ਜਾਂਡਰੋਟ ਦੇ ਰਸਤੇ ਪੁੰਛ ਦੇ ਮੇਂਢਰ ਖੇਤਰ ਵਿੱਚ ਘੁਸਪੈਠ ਕਰ ਸਕਦਾ ਹੈ। ਇਹ ਸਾਰੇ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਹਨ। ਖੁਫੀਆ ਏਜੰਸੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਅੱਤਵਾਦੀਆਂ ਦੀ ਸਰਗਰਮੀ ਵੀ ਵਧੀ ਹੈ। ਵਾਦੀ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਸੋਸ਼ਲ ਮੀਡੀਆ ਤੇ ਖਾਸ ਨਜ਼ਰ ਰਖ ਰਹੀਆਂ ਹਨ, ਤਾਲਿਬਾਨ ਨਾਲ ਸੰਬੰਧਤ ਪੋਸਟਾਂ ਨੂੰ ਛਾਣਾ ਲਗ ਰਿਹਾ ਹੈ। ਇਤਰਾਜ਼ ਯੋਗ ਪੋਸਟਾਂ ਵਾਲਿਆਂ ਤੇ ਕਾਰਵਾਈ ਵੀ ਹੋਵੇਗੀ।

Comment here