ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਦੇ ਵਿਗੜੇ ਹਾਲਾਤਾਂ ਚ ਮਸੂਮ ਬੱਚਿਆਂ ਸਭ ਤੋਂ ਵੱਧ ਪ੍ਰਭਾਵਿਤ

ਕਾਬੁਲ – ਅਫ਼ਗਾਨਿਸਤਾਨ ਦੇ ਵਿਗੜੇ ਮਹੌਲ ਵਿੱਚ ਸਭ ਤੋਂ ਵੱਧ ਮਾੜੇ ਹਾਲਾਤ ਬੱਚਿਆਂ ਦੇ ਹਨ। ਇੱਥੇ 2021 ’ਚ ਤੱਤਕਾਲੀ ਮਦਦ ਨਾ ਮਿਲਣ ’ਤੇ ਅੰਦਾਜ਼ਨ ਦੱਸ ਲੱਖ ਬੱਚਿਆਂ ਦੇ ਗੰਭੀਰ ਕੁਪੋਸ਼ਣ ਨਾਲ ਪੀੜਤ ਹੋਣ ਦਾ ਅਨੁਮਾਨ ਹੈ। ਅਫ਼ਗਾਨਿਸਤਾਨ ਦੀ ਯਾਤਰਾ ਖ਼ਤਮ ਖ਼ਤਮ ਕਰਨ ਤੋਂ ਬਾਅਦ ਯੂਨੀਸੈਫ ਦੇ ਇਕ ਉੱਚ ਅਧਿਕਾਰੀ ਨੇ ਇਹ ਗੱਲ ਕਹੀ ਹੈ। ਏਰੀਆਨਾ ਨਿਊਜ਼ ਮੁਤਾਬਕ ਇਸ ਹਫ਼ਤੇ ਅਫ਼ਗਾਨਿਸਤਾਨ ਦਾ ਦੌਰਾ ਕਰਨ ਵਾਲੇ ਯੂਨੀਸੈਫ ਦੇ ਉਪ ਕਾਰਜਕਾਰੀ ਡਾਇਰੈਕਟਰ ਉਮਰ ਆਬਦੀ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ ਤੱਤਕਾਲ ਸਹਾਇਤਾ ਨਹੀਂ ਦਿੱਤੀ ਜਾਂਦੀ, ਘੱਟੋ-ਘੱਟ ਦਸ ਲੱਖ ਅਫ਼ਗਾਨ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ ਤੇ ਇੱਥੋਂ ਤਕ ਕਿ ਉਨ੍ਹਾਂ ਬੱਚਿਆਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਨੀਸੈਫ ਨੇ ਇਕ ਬਿਆਨ ਕਿ ਖਸਰੇ ਦੇ ਗੰਭੀਰ ਕਹਿਰ ਤੇ ਤੀਬਰ ਪਾਣੀ ਵਾਲੇ ਦਸਤ ਨੇ ਸਥਿਤੀ ਵਿਗਾੜ ਦਿੱਤੀ ਹੈ। ਇਸ ਸਥਿਤੀ ਨੇ ਬੱਚਿਆਂ ਨੂੰ ਜੋਖ਼ਮ ’ਚ ਪਾ ਦਿੱਤਾ ਹੈ।ਆਬਦੀ ਨੇ ਕਾਬੁਲ ’ਚ ਇੰਦਰਾ ਗਾਂਧੀ ਬਾਲ ਹਸਪਤਾਲ ਦੇ ਆਪਣੇ ਦੌਰੇ ਦੌਰਾਨ ਗੰਭੀਰ ਕੁਪੋਸ਼ਣ ਤੋਂ ਪੀੜਤ ਦਰਜਨਾਂ ਬੱਚਿਆਂ ਨਾਲ ਮੁਲਾਕਾਤ ਕੀਤੀ, ਜਿਹੜੇ ਇਕ ਜਾਨਲੇਵਾ ਬਿਮਾਰੀ ਨਾਲ ਜੁੂਝ ਰਹੇ ਹਨ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਵੱਡੇ ਆਗੂਆਂ ਨਾਲ ਬੈਠਕ ਦੌਰਾਨ ਉਨ੍ਹਾਂ ਨੇ ਬੁਨਿਆਦੀ ਸਿਹਤ, ਦੇਖਭਾਲ, ਟੀਕਾਕਰਨ, ਪੋਸ਼ਣ, ਪਾਣੀ ਤੇ ਸਵੱਛਤਾ ਬਾਲ ਸੰਭਾਲ ਸੇਵਾਵਾਂ ਤਕ ਬੱਚਿਆਂ ਦੀ ਪਹੁੰਚ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਪੋਲੀਓ, ਖ਼ਸਰਾ ਤੇ ਕੋਵਿਡ ਟੀਕਾਕਰਨ ਫਿਰ ਤੋਂ ਸ਼ੁਰੂ ਕਰਨ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬੱਚਿਆਂ ਤੇ ਵੱਖ-ਵੱਖ ਫਿਰਕਿਆਂ ਨੂੰ ਟੀਕੇ ਤੇ ਬਿਮਾਰੀਆਂ ਤੋਂ ਬਚਾਉਣ ’ਚ ਮਦਦ ਕਰਨ ਦੀ ਤੱਤਕਾਲ ਜ਼ਰੂਰਤ ਹੈ। ਦੁਨੀਆ ’ਚ ਪਾਕਿਸਤਾਨ ਤੇ ਅਫ਼ਗਾਨਿਸਤਾਨ ਹੀ ਅਜਿਹੇ ਦੇਸ਼ ਹਨ, ਜਿੱਥੇ ਪੋਲੀਓ ਦੀ ਬਿਮਾਰੀ ਬਣੀ ਹੋਈ ਹੈ। ਯੂਨੀਸੈਫ ਮੁਤਾਬਕ ਆਬਦੀ ਨੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਨੂੰ ਬੜ੍ਹਾਵਾ ਦੇਣ ਤੇ ਪੋਲੀਓ ਕਾਲ ਸੈਂਟਰ ’ਚ ਭਾਈਵਾਲਾਂ ਨਾਲ ਮੁਲਾਕਾਤ ਕੀਤੀ। ਸਾਰੇ ਲੜਕਿਆਂ ਤੇ ਲੜਕੀਆਂ ਨੂੰ ਸਿੱਖਿਆ ਜਾਰੀ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਆਬਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਭਵਿੱਖ ਦੇ ਨਿਰਮਾਣ ’ਚ ਸਾਰਥਕ ਤੌਰ ’ਤੇ ਹਿੱਸਾ ਲੈਣਾ ਚਾਹੀਦਾ ਹੈ। ਇਹ ਕਹਿੰਦਿਆਂ ਕਿ ਯੂਨੀਸੈਫ ਅਫ਼ਗਾਨਿਸਤਾਨ ’ਚ ਹਰ ਲੜਕੀ, ਲੜਕੇ ਤੇ ਮਹਿਲਾ ਦੇ ਅਧਿਕਾਰ ਲਈ ਦਬਾਅ ਬਣਾਉਣਾ ਜਾਰੀ ਰੱਖੇਗਾ, ਆਬਦੀ ਨੇ ਕਿਹਾ ਕਿ ਸਾਡਾ ਉਦੇਸ਼ ਇਕ ਅਜਿਹਾ ਅਫ਼ਗਾਨਿਸਤਾਨ ਦੇਖਣਾ ਹੈ ਜਿੱਥੇ ਹਰ ਲੜਕੀ ਤੇ ਹਰ ਲੜਕਾ ਸਕੂਲ ’ਚ ਹੋਵੇ, ਗੁਣਵੱਤਾ ਪੂਰਨ ਸਿਹਤ ਦੇਖਭਾਲ ਹੋਵੇ ਤੇ ਹਰ ਤਰ੍ਹਾਂ ਦੀ ਹਿੰਸਾ ਤੋਂ ਮੁਕਤ ਹੋ ਕੇ ਸੁਰੱਖਿਅਤ ਹੋਵੇ। ਅਫ਼ਗਾਨਿਸਤਾਨ ਦੀ ਯਾਤਰਾ ਦੌਰਾਨ ਆਬਦੀ ਨਾਲ ਯੂਨੀਸੈਫ ਦੇ ਖੇਤਰੀ ਡਾਇਰੈਕਟਰ ਜਾਰਜ ਲਾਰੀਆ ਅਦਜੇਈ ਤੇ ਯੂਨੀਸੈਫ ਅਫ਼ਗਾਨਿਸਤਾਨ ਦੇ ਪ੍ਰਤੀਨਿਧੀ ਹਰਵੇ ਲੁਡੋਵਿਕ ਡੀਲਿਸ ਵੀ ਸਨ।

Comment here