ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਦੇ ਵਿਗੜੇ ਹਾਲਾਤਾਂ ਚੋੰ ਭਾਰਤੀਆਂ ਨੂੰ ਕਿਵੇਂ ਬਚਾਵੇਗੀ ਸਰਕਾਰ?

ਨਵੀਂ ਦਿੱਲੀ– ਭਾਰਤ ਦੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਚ ਇਸ ਵੇਲੇ ਹਾਲਾਤ ਬੇਹਦ ਭਿਆਨਕ ਬਣੇ ਹੋਏ ਹਨ। ਤਾਲਿਬਾਨੀ ਹਮਲਿਆਂ ਚ ਹਜ਼ਾਰਾਂ ਲੋਕ ਮਾਰੇ ਗਏ ਹਨ, ਲੱਖਾਂ ਲੋਕ ਬੇਘਰ ਹੋ ਰਹੇ ਹਨ, ਵੱਖ ਵੱਖ ਥਾਵਾਂ ਤੇ ਹਜ਼ਾਰਾਂ ਸਿੱਖ ਤੇ ਹਿੰਦੂ ਫਸੇ ਹੋਏ ਹਨ, ਤਾਲਿਬਾਨ ਬੜੀ ਤੇਜ਼ੀ ਨਾਲ ਦੇਸ਼ ਦੇ ਪ੍ਰਮੁੱਖ ਇਲਾਕਿਆਂ ’ਤੇ ਕਬਜ਼ਾ ਕਰਦੇ ਜਾ ਰਹੇ ਹਨ। ਅਫ਼ਗ਼ਾਨਿਸਤਾਨ ਦੀ ਆਮ ਜਨਤਾ ਜਿਵੇਂ ‘ਰੱਬ ਆਸਰੇ’ ਹੀ ਰਹਿ ਗਈ ਹੈ। ਇਨ੍ਹਾਂ ਹਾਲਾਤ ਉੱਤੇ ਭਾਰਤ ਸਰਕਾਰ ਨੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ ਕਿਉਂਕਿ ਉਸ ਨੂੰ ਉੱਥੇ ਫਸੇ ਹਿੰਦੂਆਂ ਤੇ ਸਿੱਖਾਂ ਦੀ ਡਾਢੀ ਚਿੰਤਾ ਹੈਜੋ ਬਚਾਉਣ ਦੀਆਂ ਅਪੀਲਾਂ ਵੀ ਕਰ ਚੁੱਕੇ ਹਨ। ਪਿਛਲੇ ਹਫ਼ਤੇ ਪੂਰਬੀ ਅਫ਼ਗ਼ਾਨਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ’ਚ ਸਥਾਪਤ ਨਿਸ਼ਾਨ ਸਾਹਿਬ ਨੂੰ ਤਾਲਿਬਾਨ ਨੇ ਹਟਾ ਦਿੱਤਾ ਸੀ ਪਰ ਬਾਅਦ ’ਚ ਜਦੋਂ ਪੂਰੀ ਦੁਨੀਆ ਵਿੱਚ ਇਸ ਕਾਰੇ ਦੀ ਸਖ਼ਤ ਆਲੋਚਨਾ ਹੋਈ ਸੀਤਦ ਉਸ ਨਿਸ਼ਾਨ ਸਾਹਿਬ ਨੂੰ ਬਹਾਲ ਕਰ ਦਿੱਤਾ ਗਿਆ ਸੀ। ਦਰਅਸਲਤਾਲਿਬਾਨ ਦੇ ਮੁਖੀ ਦਾ ਮੰਨਣਾ ਸੀ ਕਿ ਹੁਣ ਅਫ਼ਗ਼ਾਨਿਸਤਾਨ ’ਚ ਸਿਰਫ਼ ਉਸ ਦਾ ਹੀ ਝੰਡਾ ਝੁੱਲੇਗਾਹੋਰ ਕਿਸੇ ਦਾ ਨਹੀਂ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਅਫ਼ਗ਼ਾਨਿਸਤਾਨ ’ਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਮੰਤਰਾਲੇ ਦੇ ਬੁਲਾਰੇ ਅਰਿਦਮ ਬਾਗਚੀ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਦੀਆਂ ਘੱਟ ਗਿਣਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਕਈ ਵਾਰ ਕੀਤੀਆਂ ਗਈਆਂ ਹਨ ਤੇ ਹੁਣ ਵੀ ਜ਼ਰੂਰ ਕੀਤੀਆਂ ਜਾਣਗੀਆਂ। ਪਿਛਲੇ ਵਰ੍ਹੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਉੱਦਮਾਂ ਸਦਕਾ ਹੀ 383 ਸਿੱਖ ਤੇ ਹਿੰਦੂ ਭਾਰਤ ਲਿਆਂਦੇ ਗਏ ਸਨ। ਉੱਧਰ ਅਮਰੀਕਾ ਦੀ ਇੱਕ ਰਿਪੋਰਟ ਮੁਤਾਬਕ ਸਾਲ 2019 ’ਚ 200 ਦੇ ਲਗਭਗ ਸਿੱਖ ਤੇ ਹਿੰਦੁ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਤੇ ਹੋਰ ਪੱਛਮੀ ਦੇਸ਼ਾਂ ’ਚ ਜਾ ਕੇ ਵੱਸ ਗਏ ਸਨ। ਦਰਅਸਲਅਫ਼ਗ਼ਾਨਿਸਤਾਨ ’ਚ ਗ਼ੈਰ ਮੁਸਲਮਾਨਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਨਹੀਂ। ਤਾਲਿਬਾਨ ਅੱਤਵਾਦੀ ਵੀ ਇਹੋ ਚਾਹੁੰਦੇ ਹਨ ਕਿ ਅਫ਼ਗ਼ਾਨਿਸਤਾਨ ’ਚ ਸਿਰਫ਼ ਮੁਸਲਮਾਨ ਹੀ ਹੋਣਉਹ ਵੀ ਸਿਰਫ਼ ਉਨ੍ਹਾਂ ਨੂੰ ਸਿਜਦਾ ਕਰਨ ਵਾਲੇ। ਜਿਹੜੇ ਮੁਸਲਿਮ ਲੋਕ ਇਸ ਵੇਲੇ ਤਾਲਿਬਾਨ ਅੱਤਵਾਦ ਦਾ ਵਿਰੋਧ ਕਰ ਰਹੇ ਹਨਉਨ੍ਹਾਂ ਨੂੰ ਵੀ ਕੋਹਕੋਹ ਕੇ ਮਾਰਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਨਵੀਂ ਸੰਸਦ ਦਾ ਨਿਰਮਾਣ ਤੱਕ ਭਾਰਤ ਸਰਕਾਰ ਨੇ ਕਰਵਾਇਆ ਹੈ। ਇਸ ਤੋਂ ਇਲਾਵਾ ਮੁੱਖ ਸੜਕਾਂ ਤੇ ਪੁਲ਼ਾਂ ਦੀ ਉਸਾਰੀ ਵੀ ਭਾਰਤ ਨੇ ਕਰਵਾਈ ਹੈ। ਭਾਰਤ ਨੇ ਅਫ਼ਗ਼ਾਨਿਸਤਾਨ ’ਚ ਸਦਾ ਅਮਨ ਹੀ ਚਾਹਿਆ ਹੈ ਪਰ ਕੌਮਾਂਤਰੀ ਸਿਆਸਤ ਇੱਥੇ ਅਜਿਹਾ ਨਹੀ ਚਾਹੁੰਦੀ। ਉੱਧਰ ਅਮਰੀਕੀ ਪ੍ਰਸ਼ਾਸਨ ਉੱਤੇ ਵੀ ਵੱਡਾ ਦਬਾਅ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਹਜ਼ਾਰਾਂ ਅਮਰੀਕੀ ਫ਼ੌਜੀ ਜਵਾਨਾਂ ਦੀਆਂ ਜਾਨਾਂ ਅਫ਼ਗ਼ਾਨਿਸਤਾਨ ’ਚ ਅਜਾਈਂ ਜਾ ਚੁੱਕੀਆਂ ਹਨਉਨ੍ਹਾਂ ਲਈ ਕੌਣ ਜ਼ਿੰਮੇਵਾਰ ਹੈ। ਇਸੇ ਲਈ ਹੁਣ ਅਮਰੀਕਾ ਦੇ ਮੌਜੂਦਾ ਜੋਅ ਬਾਇਡੇਨ ਪ੍ਰਸ਼ਾਸਨ ਨੇ ਹੁਣ ਆਪਣੀਆਂ ਫ਼ੌਜਾਂ ਵਾਪਸ ਸੱਦ ਲਈਆਂ ਹਨ। ਅਜਿਹਾ ਤਾਲਿਬਾਨ ਅੱਤਵਾਦੀਆਂ ਦੀ ਮਦਦ ਲਈ ਤਾਂ ਨਹੀਂ ਕੀਤਾ ਗਿਆਹਾਲੇ ਕੌਮਾਂਤਰੀ ਵਿਸ਼ਲੇਸ਼ਕਾਂ ਨੇ ਇਸ ਦੀ ਸਮੀਖਿਆ ਕਰਨੀ ਹੈ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈਕਿਉਂਕਿ ਉੱਧਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਵੀ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦਾ ਹੀ ਰਾਜ ਚਾਹੁੰਦੀ ਹੈ। ਹੁਣ ਵੇਖਣਾ ਇਹ ਹੈ ਕਿ ਆਖ਼ਰ ਭਾਰਤ ਸਰਕਾਰ ਅਫ਼ਗ਼ਾਨਿਸਤਾਨ ਚ ਫਸੇ ਹਿੰਦੂਆਂ ਤੇ ਸਿੱਖਾਂ ਨੂੰ ਕੱਢਣ ਵਿੱਚ ਕਦੋਂ ਕਾਮਯਾਬ ਹੋਵੇਗੀ?

Comment here