ਸਿਆਸਤਖਬਰਾਂਦੁਨੀਆ

ਅਫਗਾਨ ਦੇ ਰਾਜਦੂਤ ਦੀ ਧੀ ਨੂੰ ਅਗਵਾ ਕਰਨ ਦਾ ਮਾਮਲਾ, ਪਾਕਿ ਗ੍ਰਹਿ ਮੰਤਰੀ ਦਾ ਗੈਰ ਜ਼ਿਮੇਵਾਰਾਨਾ ਬਿਆਨ

ਕਾਬੁਲ – ਤਾਲਿਬਾਨ ਦੇ ਕਹਿਰ ਦਾ ਸ਼ਿਕਾਰ ਅਫ਼ਗਾਨਿਸਤਾਨ ਦੇ ਪਾਕਿਸਾਨੀ ਰਾਜਦੂਤ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਸੀ, ਇਸ ਉੱਤੇ ਕੌਮਾਂਤਰੀ ਪੱਧਰ ਤੇ ਫਿਕਰਮੰਦੀ ਜਤਾਈ ਗਈ ਹੈ, ਪਰ ਪਾਕਿਸਤਾਨ ਨੇ ਇਸ ਮਾਮਲੇ ਵਿੱਚ ਆਦਤਨ ਲਾਪਰਵਾਹੀ ਵਾਲੇ ਬਿਆਨ ਦਾਗੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਨੂੰ ਅਫ਼ਗਾਨਿਸਤਾਨ ਦੇ ਰਾਜਦੂਤ ਦੀ ਧੀ ਦੇ ਅਗਵਾ ਦਾ ਕੋਈ ਸਬੂਤ ਨਹੀਂ ਮਿਲਿਆ, ਇਸ ਦੇ ਨਾਲ ਹੀ ਉਹਨਾਂ ਨੇ ਅਫ਼ਗਾਨਿਸਤਾਨ ਅਤੇ ਭਾਰਤ ’ਤੇ ਤੱਥਾਂ ਨੂੰ ਤੋੜ-ਮਰੋੜ ਕਰਕੇ ਪਾਕਿਸਤਾਨ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਸੀ। ਅਫਗਾਨਿਸਤਾਨ ਨੇ ਰਸ਼ੀਦ ਅਹਿਮਦ ਦੀ ‘ਗੈਰ-ਪੇਸ਼ੇਵਰ’ ਟਿੱਪਣੀ ਕਰਨ ’ਤੇ ਨਾਰਾਜ਼ਗੀ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਜਾਂਚ ਪ੍ਰਕਿਰਿਆ ਖ਼ਤਮ ਨਹੀਂ ਹੋਈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਇਕ ਤਰਫ਼ਾ ਬਿਆਨਾਂ ਅਤੇ ਗੈਰ-ਪੇਸ਼ੇਵਰ ਦੀ ਨਿਰੰਤਰਤਾ ਜਾਂਚ ਦੀ ਪਾਰਦਸ਼ਤਾ ’ਤੇ ਸਵਾਲ ਖੜ੍ਹਾ ਕਰ ਸਕਦੀ ਹੈ ਅਤੇ ਇਸ ਦੇ ਇਲਾਵਾ ਅਵਿਸ਼ਵਾਸ ’ਚ ਵਾਧਾ ਹੋਵੇਗਾ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਸਪਤਾਲ ਦੀ ਰਿਪੋਰਟ ਨੇ ਸਿਲਸਿਲਾ ਅਲੀ ਖਿਲ ਦੀ ਮਾਨਸਿਕ ਅਤੇ ਸਰੀਰਕ ਤਸੀਹੇ ਦੀ ਪੁਸ਼ਟੀ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਾਂਚ ਖ਼ਤਮ ਹੋਣ ਤੋਂ ਪਹਿਲਾਂ ਗੈਰ-ਪੇਸ਼ੇਵਰ ਬਿਆਨਬਾਜ਼ੀ ਤੋਂ ਬਚਿਆ ਜਾਵੇਗਾ। ਇਸ ਦੇ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਸਬੂਤ ਇਕੱਠੇ ਅਤੇ ਜਾਂਚ ਪੂਰੀ ਕਰਨ ਦੇ ਨਾਲ-ਨਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ’ਤੇ ਮੁਕੱਦਮਾ ਚਲਾਉਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।  ਅਸੀਂ ਦੋਵੇਂ ਧਿਰਾਂ ਦੇ ਵਫ਼ਦ ਦੇ ਸਹਿਯੋਗ ਨਾਲ ਜਾਂਚ ਪ੍ਰਕਿਰਿਆ ’ਚ ਪੂਰਨ ਸਹਿਯੋਗ ਲਈ ਵਚਨਬੱਧ ਹਾਂ। ਅਸੀਂ ਇਸ ਘਟਨਾ ਦੀ ਵਜ੍ਹਾ ਦਾ ਪਤਾ ਲਗਾਉਣ  ਦੀ ਉਮੀਦ ਕਰਦੇ ਹਾਂ ਅਤੇ ਦੋਵੇਂ ਦੇਸ਼ਾਂ ਦੀ ਜਾਂਚ ਟੀਮਾਂ ਦੇ ਸਿੱਟੇ ਦੇ ਆਧਾਰ ’ਤੇ ਜਾਂਚ ਨਤੀਜਿਆਂ ਨੂੰ ਜਲਦ ਹੀ ਆਖ਼ਰੀ ਰੂਪ ਦੇਣ ਅਤੇ ਨਤੀਜੇ ਘੋਸ਼ਿਤ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਹਨੀਫ਼ ਅਤਮਾਰ ਨੇ ਆਪਣੇ ਪਾਕਿਸਤਾਨੀ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਗੱਲ ਕੀਤੀ ਅਤੇ ਅਫ਼ਗਾਨਿਸਤਾਨ ਦੇ ਰਾਜਦੂਤ ਦੀ ਧੀ ਦੇ ਅਗਵਾ ਮਾਮਲੇ ਦੀ ਚੱਲ ਰਹੀ ਜਾਂਚ ’ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸੀਦ ਅਹਿਮਦ ਦੀ ਟਿੱਪਣੀ ’ਤੇ ਇਤਰਾਜ਼ ਵੀ ਜਤਾਇਆ।

Comment here