ਸਿਆਸਤਖਬਰਾਂਦੁਨੀਆ

ਅਫਗਾਨ ਦੇ ਇੱਕ ਟੀ ਵੀ ਚੈਨਲ ਨੇ ਸ਼ੁਰੂ ਕੀਤੇ ਜਾਨਵਰਾਂ ਵਾਲੇ ਪ੍ਰੋਗਰਾਮ

ਕਾਬੁਲ- ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਬਹੁਤ ਕੁਝ ਬਦਲ ਰਿਹਾ ਹੈ।ਮੀਡੀਆ ਦੇ ਕੰਮ ਕਰਨ ਦੇ ਤੌਰ ਤਰੀਕੇ ਵੀ ਬਦਲ ਰਹੇ ਹਨ। ਇਸ ਦੌਰਾਨ ਖਬਰ ਆਈ ਹੈ ਕਿ ਅਫਗਾਨਿਸਤਾਨ ਦੇ ਸਭ ਤੋਂ ਲੋਕਪ੍ਰਿਯ ਨਿੱਜੀ ਟੈਲੀਵਿਜਨ ਨੈੱਟਵਰਕ ਨੇ ਆਪਣੇ ਉਤੇਜਕ ਤੁਰਕੀ ਸੀਰੀਅਲ ਅਤੇ ਸੰਗੀਤ ਪ੍ਰੋਗਰਾਮਾਂ ਦੀ ਥਾਂ ਜਾਨਵਰਾਂ ਨਾਲ ਸਬੰਧਤ ਪ੍ਰੋਗਰਾਮ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਤਾਲਿਬਾਨ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਮੀਡੀਆ ਇਸਲਾਮਿਕ ਕਾਨੂੰਨਾਂ ਦੇ ਵਿਰੋਧੀ ਪ੍ਰੋਗਰਾਮ ਨਾ ਦਿਖਾਏ ਜਾਂ ਰਾਸ਼ਟਰੀ ਹਿੱਤਾਂ ਨੂੰ ਨੁਸਕਾਨ ਨਾ ਪਹੁੰਚਾਏ। ਇਸ ਦੇ ਬਾਵਜੂਦ ਅਫਗਾਨਿਸਤਾਨ ਦੇ ਆਜ਼ਾਦ ਨਿਊਜ਼ ਸਟੇਸ਼ਨ ਮਹਿਲਾ ਐਂਕਰਾਂ ਨੂੰ ਦਿਖਾ ਰਹੇ ਹਨ ਅਤੇ ਤਾਲਿਬਾਨ ਰਾਜ ਵਿਚ ਮੀਡੀਆ ਦੀ ਆਜ਼ਾਦੀ ਦੀਆਂ ਹੱਦਾਂ ਦੀ ਪ੍ਰੀਖਿਆ ਲੈ ਰਹੇ ਹਨ। ਅਫਗਾਨਿਸਤਾਨ ਦੇ ਸਰਕਾਰੀ ਪ੍ਰਸਾਰਣਕਰਤਾ ਆਰ. ਟੀ. ਏ. ਨੇ ਅਗਲੇ ਨੋਟਿਸ ਤੱਕ ਮਹਿਲਾ ਐਂਕਰ ਨੂੰ ਹਟਾ ਦਿੱਤਾ ਹੈ। ਔਰਤ ਵਲੋਂ ਚਲਾਏ ਜਾ ਰਹੇ ਆਜ਼ਾਦ ਜੇਨ ਟੀ. ਵੀ. ਨੇ ਨਵੇਂ ਪ੍ਰੋਗਰਾਮ ਦਿਖਾਉਣੇ ਬੰਦ ਕਰ ਦਿੱਤੇ ਹਨ। ਨਿੱਜੀ ਏਰੀਆਨਾ ਨਿਊਜ਼ ਚੈਨਲ ਨੇ ਆਪਣੀ ਮਹਿਲਾ ਐਂਕਰਾਂ ਦੇ ਪ੍ਰੋਗਰਾਮ ਦਾ ਪ੍ਰਸਾਰਣ ਜਾਰੀ ਰੱਖਿਆ ਹੈ। ‘ਟੋਲੋ ਨਿਊਜ਼’ ਦੇ ਮਾਲਕਾਨਾ ਹੱਕ ਵਾਲੇ ਮਾਬੀ ਸਮੂਹ ਦੇ ਪ੍ਰਧਾਨ ਅਤੇ ਸੀ. ਈ. ਓ. ਸਾਦ ਮੋਹਸੇਨੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਤਾਲਿਬਾਨ ਮੀਡੀਆ ਨੂੰ ਇਸ ਲਈ ਬਰਦਾਸ਼ਤ ਕਰ ਰਿਹਾ ਹੈ ਕਿਉਂਕਿ ਉਹ ਮੰਨਦੇ ਹਨ ਕਿ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤਣੇ ਹਨ ਅਤੇ ਆਪਣੇ ਰਾਜ ਪ੍ਰਤੀ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਹੈ।

Comment here