ਵਾਸ਼ਿੰਗਟਨ– ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੌਰਾਨ ਇਥੋਂ ਅਮਰੀਕਾ ਦੀ ਅਗਵਾਈ ਵਿੱਚ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚੱਲੀ ਮੁਹਿੰਮ ਦੀ ਕਵਰੇਜ਼ ਨੇ ਫਾਕਸ ਸਮਾਚਾਰ ਚੈਨਲ ਨੂੰ ਇਕ ਵਾਰ ਫੇਰ ਸਿਖਰ ਤੇ ਲੈ ਆਂਦਾ ਹੈ, ਇਸ ਚੈਨਲ ਤੋਂ ਇਹ ਮੁਹਿਮ ਸਭ ਤੋਂ ਵਧ ਦੇਖੀ ਗਈ ਹੈ, ਇਸਦੇ ਨਾਲ ਇਹ ਪਿਛਲੇ ਹਫਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਚੈਨਲ ਬਣ ਗਿਆ ਹੈ। ਨੀਲਸਨ ਕੰਪਨੀ ਦੇ ਅੰਕੜਿਆਂ ਮੁਤਾਬਕ ਫਾਕਸ ਨਿਊਜ਼ ਚੈਨਲ ਨੂੰ ਔਸਤਨ 29.4 ਲੱਖ ਦਰਸ਼ਕਾਂ ਨੇ ਦੇਖਿਆ। ਇਸ ਤੋਂ ਬਾਅਦ ਸੀ.ਬੀ.ਐੱਸ. ਨੂੰ 25.7 ਲੱਖ, ਐੱਨ.ਬੀ.ਸੀ. ਨੂੰ 25.3 ਲੱਖ, ਏ.ਬੀ.ਸੀ. ਨੂੰ 23.9 ਲੱਖ ਦਰਸ਼ਕਾਂ ਨੇ ਦੇਖਿਆ। ਰਿਪੋਰਟ ਮੁਤਾਬਕ ਰੂੜ੍ਹੀਵਾਦੀ ਵਿਚਾਰਧਾਰਾ ਵਾਲੇ ਦਰਸ਼ਕਾਂ ਵਿਚਾਲੇ ਪ੍ਰਸਿੱਧ ਚੈਨਲ ਦੀ ਰੇਟਿੰਗ ਓਦੋਂ ਵੱਧ ਗਈ ਜਦੋਂ ਇਸ ਮਹੀਨੇ ਤਾਲਿਬਾਨ ਨੇ ਅਚਾਨਕ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਜਮ੍ਹਾ ਲਿਆ। ਆਖਰੀ ਵਾਰ ਚੈਨਲ ਸਤੰਬਰ 2020 ਵਿਚ ਪਹਿਲੇ ਨੰਬਰ ’ਤੇ ਆਇਆ ਸੀ ਜਦੋਂ ‘ਫਾਕਸ ਨਿਊਜ਼ ਸੰਡੇ’ ਦਿ ਐਂਕਰ ਕ੍ਰਿਸ ਵਾਲੇਸ ਨੇ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਮੁਕਾਬਲੇਬਾਜ਼ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਬਹਿਸ ਦਾ ਆਯੋਜਨ ਕੀਤਾ ਸੀ।
ਅਫਗਾਨ ਦੀ ਕਵਰੇਜ਼ ਨੇ ਫਾਕਸ ਚੈਨਲ ਨੂੰ ਸਭ ਤੋਂ ਵੱਧ ਵੇਖਿਆ ਗਿਆ

Comment here