ਕਾਬੁਲ-ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਤੇਜ਼ੀ ਨਾਲ ਕਬਜ਼ਾ ਹੋਣ ਤੋਂ ਬਾਅਦ ਹੁਣ ਗੁਆਂਢੀ ਚੌਕਸ ਹੋ ਗਏ ਹਨ। ਮੱਧ ਏਸ਼ੀਆ ਦੇ ਦੇਸ਼, ਖਾਸ ਤੌਰ ‘ਤੇ ਤਜ਼ਾਕਿਸਤਾਨ, ਉਜ਼ਬੇਕਿਸਤਾਨ ਨਾਲ ਲੱਗੀਆਂ ਸਰਹੱਦਾਂ ‘ਤੇ ਫ਼ੌਜੀਆਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਇੱਥੇ ਰੂਸ ਨੇ ਅਫਗਾਨ ਸਰਹੱਦ ਨਾਲ ਲੱਗੇ ਤਜ਼ਾਕਿਸਤਾਨ ਇਲਾਕੇ ‘ਚ ਪਹਿਲਾਂ ਆਪਣੇ ਫ਼ੌਜੀ ਤੇ ਟੈਂਕ ਤਾਇਨਾਤ ਕੀਤੇ ਸਨ, ਹੁਣ ਹਵਾਈ ਤਾਕਤ ਵੀ ਵਧਾ ਦਿੱਤੀ ਹੈ। 10 ਅਗਸਤ ਤੱਕ ਅਫਗਾਨ ਸਰਹੱਦ ‘ਤੇ ਤਜ਼ਾਕਿਸਤਾਨ, ਕਿਰਗਿਸਤਾਨ ਤੇ ਉਜ਼ਬੇਕਿਸਤਾਨ ਦੇ ਸਹਿਯੋਗ ਨਾਲ ਜੰਗੀ ਅਭਿਆਸ ਕੀਤਾ ਜਾ ਰਿਹਾ ਹੈ। ਰੂਸ ਨੇ ਇੱਥੇ ਸੁਖੋਈ-25 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਰੂਸ ਮੱਧ ਏਸ਼ਿਆਈ ਦੇਸ਼ਾਂ ਨੂੰ ਅਫਗਾਨ ਸਮੱਸਿਆ ਦੇ ਮਾਮਲੇ ‘ਚ ਸੁਰੱਖਿਆ ਦੀ ਪੂਰੀ ਗਾਰੰਟੀ ਦੇਣਾ ਚਾਹੁੰਦਾ ਹੈ, ਜਿਸ ਨਾਲ ਅਮਰੀਕਾ ਨੂੰ ਇੱਥੇ ਫੌਜੀ ਅੱਡਾ ਬਣਾਉਣ ‘ਚ ਕਾਮਯਾਬੀ ਨਾ ਮਿਲ ਸਕੇ।
Comment here