ਨਵੀਂ ਦਿੱਲੀ-ਦੁਨੀਆ ਵਿਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਅਜਿਹੇ ਦੋ ਦੇਸ਼ ਹਨ, ਜਿੱਥੇ ਪੋਲੀਓ ਹੁਣ ਵੀ ‘ਐਨਡੇਮਿਕ’ (ਕਿਸੇ ਵਿਸ਼ੇਸ਼ ਸਥਾਨ ਜਾਂ ਵਿਅਕਤੀ ਵਰਗ ’ਚ ਨਿਯਮਿਤ ਰੂਪ ਨਾਲ ਪਾਇਆ ਜਾਣ ਵਾਲਾ ਰੋਗ) ਹੈ। ਅਫਗਾਨਿਸਤਾਨ ਵਿੱਚ ਹਫੜਾ ਦਫੜੀ ਵਾਲੇ ਮਹੌਲ ਕਾਰਨ ਭਾਰਤ ਆ ਰਹੇ ਲੋਕਾਂ ਬਾਰੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਇਹਨਾਂ ਨੂੰ ਸਾਵਧਾਨੀ ਉਪਾਅ ਦੇ ਤਹਿਤ ਪੋਲੀਓ ਰੋਕੂ ਟੀਕਾ ਮੁਫ਼ਤ ਲਾਇਆ ਜਾਵੇਗਾ। ਮੰਤਰੀ ਨੇ ਟਵਿੱਟਰ ’ਤੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਚ ਅਫਗਾਨ ਤੋੰ ਆਏ ਲੋਕਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਟੀਕਾ ਲਗਵਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਸਿਹਤ ਨੂੰ ਯਕੀਨੀ ਕਰਨ ਲਈ ਸਿਹਤ ਟੀਮ ਨੂੰ ਉਨ੍ਹਾਂ ਦੀ ਕੋਸ਼ਿਸ਼ ਲਈ ਵਧਾਈ। ਹੋਰ ਸਾਵਧਾਨੀਆਂ ਵੀ ਵਰਤੀਆਂ ਜਾ ਰਹੀਆਂ ਹਨ, ਖਾਸ ਕਰਕੇ ਕਰੋਨਾ ਕਾਲ ਵਿੱਚ।
ਅਫਗਾਨ ਤੋਂ ਭਾਰਤ ਆਏ ਲੋਕਾਂ ਨੂੰ ਲਾਏ ਜਾ ਰਹੇ ਨੇ ਪੋਲੀਓ ਰੋਕੂ ਟੀਕੇ

Comment here