ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਅਫਗਾਨ ਤੋਂ ਭਾਰਤ ਆਏ ਲੋਕਾਂ ਚ ਕਈ ਕਰੋਨਾ ਲਾਗ ਦੀ ਮਾਰ ਚ

ਮੰਤਰੀ ਹਰਦੀਪ ਪੁਰੀ ਵੀ ਸੰਪਰਕ ਚ ਆਏ

ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਪੈਦਾ ਹੋਏ ਹਾਲਾਤਾਂ ਕਾਰਨ ਲੋਕ ਦੇਸ਼ ਛਡਣ ਦੀ ਕੋਸ਼ਿਸ਼ ਵਿੱਚ ਹਨ, ਅਜਿਹੇ ਵਿਚ ਭਾਰਤ ਸਰਕਾਰ ਲਗਾਤਾਰ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਨੂੰ ਲੈ ਕੇ ਆਉਣ ਦਾ ਕੰਮ ਕਰ ਰਹੀ ਹੈ। ਲੰਘੇ ਮੰਗਲਵਾਰ ਨੂੰ 78 ਲੋਕਾਂ ਨੂੰ ਭਾਰਤ ਲਿਆਂਦਾ ਗਿਆ ਜਿਨ੍ਹਾਂ ਵਿਚੋਂ 16 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਇਨਫੈਕਟਿਡਾਂ ਦੇ ਸੰਪਰਕ ਵਿਚ ਆਏ ਸਨ। ਪਾਜ਼ੇਟਿਵ ਪਾਏ ਗਏ ਸਾਰੇ ਇਨਫੈਕਟਿਡ ਬਿਨਾਂ ਲੱਛਣਾਂ ਵਾਲੇ ਮਰੀਜ਼ ਹਨ। ਸਾਰਿਆਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ। ਇਨਫੈਕਟਿਡ ਮਿਲੇ ਲੋਕਾਂ ਵਿਚ ਉਹ 3 ਸਿੱਖ ਵੀ ਸ਼ਾਮਲ ਹਨ ਜੋ ਆਪਣੇ ਨਾਲ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਏ ਸਨ।ਹਰਦੀਪ ਪੁਰੀ ਸਿੱਖਾਂ ਦਾ ਸੁਆਗਤ ਕਰਨ ਦਿੱਲੀ ਹਵਾਈ ਅੱਡੇ ’ਤੇ ਸਨ, ਉਹ ਵੀ ਪੀੜਤ ਲੋਕਾਂ ਦੇ ਸੰਪਰਕ ’ਚ ਆਏ। ਇਹ ਸਾਰੇ ਬਿਨਾਂ ਲੱਛਣ ਵਾਲੇ ਮਰੀਜ਼ ਸਨ। ਭਾਰਤ ਯੁੱਧ ਨਾਲ ਤਬਾਹ ਅਫ਼ਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਰੋਜ਼ਾਨਾ ਵਿਸ਼ੇਸ਼ ਉਡਾਣਾਂ ਚੱਲਾ ਰਿਹਾ ਹੈ। ਪੁਰੀ ਨੇ ਦੱਸਿਆ ਕਿ ਹੁਣ ਤੱਕ 228 ਭਾਰਤੀ ਨਾਗਰਿਕਾਂ ਸਮੇਤ ਕੁੱਲ 626 ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ’ਚੋਂ 77 ਅਫ਼ਗਾਨ ਸਿੱਖ ਸਨ।

Comment here