ਸਿਆਸਤਖਬਰਾਂਦੁਨੀਆ

ਅਫਗਾਨ ਚ ਹਾਰੇ ਅਮਰੀਕਾ ਨੂੰ ਸੁਪਰ ਪਾਵਰ ਕਿਵੇਂ ਮੰਨੀਏ-ਬੇਨ ਵਾਲੇਸ

ਲੰਡਨ – ਅਫਗਾਨਿਸਤਾਨ ਵਿੱਚੋਂ ਫੌਜਾਂ ਦੀ ਵਾਪਸੀ ਨੂੰ ਲੈ ਕੇ ਅਮਰੀਕਾ ਅਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ, ਵੱਖ ਵੱਖ ਮੁਲਕਾਂ ਦੇ ਆਗੂ ਅਮਰੀਕਾ ਉਤੇ ਅਫਗਾਨ ਚ ਹਾਰ ਦੇ ਦੋਸ਼ ਵੀ ਲਾ ਰਹੇ ਹਨ, ਇਸੇ ਸੰਦਰਭ ਵਿਚ ਟਿਪਣੀ ਕਰਦਿਆਂ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਵੱਡਾ ਬਿਆਨ ਦਿੱਤਾ ਹੈ। ਵਾਲੇਸ ਨੇ ਕਿਹਾ ਕਿ ਅਮਰੀਕਾ ਹੁਣ ਸੁਪਰਪਾਵਰ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਨੇ ਇਸ਼ਾਰਿਆਂ ‘ਚ ਕਿਹਾ ਕਿ ਅਮਰੀਕਾ ਹੁਣ ਸਿਰਫ ਇਕ ਵੱਡੀ ਸ਼ਕਤੀ ਹੈ ਨਾ ਕਿ ਸੁਪਰਪਾਵਰ। ਵਾਲੇਸ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਆਪਣੇ ਨਾਟੋ ਸਹਿਯੋਗੀਆਂ ਦੇ ਹਮਲਿਆਂ ਨਾਲ ਬੁਰੀ ਤਰ੍ਹਾਂ ਨਾਲ ਘਿਰੇ ਹੋਏ ਹਨ।ਇਹ ਪੁੱਛੇ ਜਾਣ ’ਤੇ ਕਿ ਕੀ ਅਫਗਾਨਿਸਨ ਤੋਂ ਬ੍ਰਿਟੇਨ ਦਾ ਨਿਕਲਣਾ ਬ੍ਰਿਟਿਸ਼ ਸ਼ਕਤੀ ਦੀ ਹੱਦ ਨੂੰ ਦਰਸ਼ਾਉਂਦਾ ਹੈ, ਵਾਲੇਸ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿਉਂਕਿ ਬ੍ਰਿਟੇਨ ਇਕ ਸੁਪਰਪਾਵਰ ਨਹੀਂ ਹੈ ਪਰ ਇਕ ਮਹਾਸ਼ਕਤੀ ਜੋ ਕਿਸੇ ਚੀਜ਼ ’ਤੇ ਟਿਕੇ ਰਹਿਣ ਲਈ ਤਿਆਰ ਨਹੀਂ ਹੈ, ਉਹ ਯਕੀਨੀ ਤੌਰ ’ਤੇ ਇਕ ਗਲੋਬਲ ਤਾਕਤ ਨਹੀਂ ਹੈ, ਇਹ ਸਿਰਫ ਇਕ ਵੱਡੀ ਸ਼ਕਤੀ ਹੈ।ਰੱਖਿਆ ਮੰਤਰੀ ਦੇ ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਵਾਲੇਸ ਦੀ ਇਹ ਬੇਹਦ ਸਖਤ ਟਿੱਪਣੀ ਅਮਰੀਕਾ ਨੂੰ ਲੈ ਕੇ ਸੀ। ਇਕ ਸੂਤਰ ਨੇ ਕਿਹਾ ਕਿ ਬ੍ਰਿਤਾਨੀ ਮੰਤਰੀ ਰਾਜਨੀਤਿਕ ਇੱਛਾਸ਼ਕਤੀ ਅਤੇ ਫੌਜੀ ਤਾਕਤ ਵੱਲ ਇਸ਼ਾਰਾ ਕਰ ਰਹੇ ਹਨ। ਅਜਿਹਾ ਪਹਿਲਾ ਵਾਰ ਨਹੀਂ ਹੈ ਜਦ ਵਾਲੇਸ ਨੇ ਜਨਤਕ ਤੌਰ ‘ਤੇ ਅਮਰੀਕਾ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਜਦ ਤਾਲਿਬਾਨ ਅਫਗਾਨਿਸਤਾਨ ‘ਤੇ ਕਬਜ਼ਾ ਕਰ ਰਿਹਾ ਸੀ ਤਾਂ ਵਾਲੇਸ ਨੇ ਤਾਲਿਬਾਨ ਟਰੰਪ ਦੇ ਸ਼ਾਂਤੀ ਸਮਝੌਤੇ ਨੂੰ ਇਕ ਗਲਤੀ ਕਰਾਰ ਦਿੱਤਾ ਸੀ।

Comment here