ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਚ ਮੰਦੇ ਹਾਲ-ਭੁੱਖ ਨਾਲ ਤੜਫ਼ ਰਹੇ ਬੱਚੇ ਨੂੰ 37 ਹਜ਼ਾਰ ‘ਚ ਵੇਚਿਆ

ਕਾਬੁਲ – ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਭੁੱਖ ਨਾਲ ਵਿਲਕਦੇ ਬੱਚੇ ਨੂੰ ਮਾਪੇ ਆਪਣੇ ਖਾਣ ਦਾ ਇੰਤਜ਼ਾਮ ਕਰਨ ਵਾਸਤੇ ਵੇਚ ਦੇਣ। ਅਜਿਹੇ ਭਿਆਨਕ ਦੌਰ ਦਾ ਸਾਹਮਣਾ ਅਫਗਾਨ ਦੇ ਬਹੁਤੇ ਪਰਿਵਾਰ ਸੱਤਾ ਤਬਦੀਲੀ ਤੋਂ ਬਾਅਦ ਕਰ ਰਹੇ ਹਨ। ਅਫਗਾਨਿਸਤਾਨ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਦੇਸ਼ ਦੇ ਲੋਕ ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਗਸਤ ਵਿਚ ਤਾਲਿਬਾਨ ਵੱਲੋਂ ਦੇਸ਼ ਵਿਚ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਸਥਿਤੀ ਤੇਜ਼ੀ ਨਾਲ ਵਿਗੜਨ ਲੱਗੀ। ਦੇਸ਼ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਤੇ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ। ਭੋਜਨ ਲਈ ਭੁੱਖਾ ਵਿਅਕਤੀ ਕਿਸੇ ਵੀ ਹੱਦ ਨੂੰ ਪਾਰ ਕਰ ਸਕਦਾ ਹੈ ਤੇ ਇਸ ਤਰ੍ਹਾਂ ਇਕ ਅਫਗਾਨ ਪਰਿਵਾਰ ਨੇ ਕੀਤਾ। ਆਪਣੇ ਬਾਕੀ ਬੱਚਿਆਂ ਨੂੰ ਭੁੱਖੇ ਮਰਨ ਤੋਂ ਬਚਾਉਣ ਲਈ ਉਸ ਦਾ ਸੌਦਾ ਕਰ ਲਿਆ। ਇਕ ਰਿਪੋਰਟ ‘ਚ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਬੱਚੇ ਨੂੰ ਵੇਚਣ ਵਾਲੀ ਮਾਂ ਕਹਿੰਦੀ ਹੈ, ‘ਮੇਰੇ ਬਾਕੀ ਬੱਚੇ ਭੁੱਖੇ ਮਰ ਰਹੇ ਸਨ, ਇਸ ਲਈ ਸਾਨੂੰ ਆਪਣੀ ਬੱਚੀ ਨੂੰ ਵੇਚਣਾ ਪਿਆ। ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ ਕਿਉਂਕਿ ਉਹ ਮੇਰੀ ਬੱਚੀ ਹੈ। ਕਾਸ਼ ਮੈਨੂੰ ਆਪਣੀ ਧੀ ਨੂੰ ਵੇਚਣ ਦੀ ਲੋੜ ਨਾ ਪੈਂਦੀ। ਕੁੜੀ ਦਾ ਪਿਤਾ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਪਰ ਇਸ ਤੋਂ ਕੋਈ ਪੈਸਾ ਨਹੀਂ ਕਮਾਉਂਦਾ। ਉਸ ਨੇ ਕਿਹਾ, ‘ਅਸੀਂ ਭੁੱਖੇ ਹਾਂ, ਸਾਡੇ ਘਰ ਨਾ ਆਟਾ ਤੇ ਨਾ ਹੀ ਤੇਲ ਸਾਡੇ ਕੋਲ ਕੁਝ ਨਹੀਂ ਹੈ। ਉਸ ਨੇ ਕਿਹਾ, ‘ਮੇਰੀ ਬੇਟੀ ਨੂੰ ਨਹੀਂ ਪਤਾ ਕਿ ਉਸ ਦਾ ਭਵਿੱਖ ਕੀ ਹੋਵੇਗਾ। ਮੈਨੂੰ ਨਹੀਂ ਪਤਾ ਕਿ ਉਹ ਇਸ ਬਾਰੇ ਕਿਵੇਂ ਮਹਿਸੂਸ ਕਰੇਗੀ ਪਰ ਮੈਨੂੰ ਕਰਨਾ ਪਿਆ। ਬੱਚੇ ਦੀ ਉਮਰ ਅਜੇ ਕੁਝ ਮਹੀਨੇ ਹੀ ਹੈ। ਜਦੋਂ ਉਹ ਤੁਰਨਾ ਸ਼ੁਰੂ ਕਰੇਗੀ ਤਾਂ ਖਰੀਦਦਾਰ ਉਸ ਨੂੰ ਚੁੱਕ ਲਵੇਗਾ। ਉਸ ਵਿਅਕਤੀ ਨੇ ਬੱਚੀ ਨੂੰ ਖਰੀਦਣ ਲਈ ਲਗਭਗ 500 ਡਾਲਰ ਦਾ ਭੁਗਤਾਨ ਕੀਤਾ ਹੈ। ਇਸ ਨਾਲ ਪਰਿਵਾਰ ਕੁਝ ਮਹੀਨਿਆਂ ਲਈ ਆਪਣਾ ਖਰਚਾ ਪੂਰਾ ਕਰ ਸਕਦਾ ਹੈ। ਖਰੀਦਦਾਰ ਨੇ ਪਰਿਵਾਰ ਨੂੰ ਕਿਹਾ ਹੈ ਕਿ ਉਹ ਲੜਕੀ ਦਾ ਵਿਆਹ ਉਸ ਦੇ ਲੜਕੇ ਨਾਲ ਕਰ ਦੇਵੇਗਾ ਪਰ ਇਸ ਵਾਅਦੇ ‘ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ।ਰਿਪੋਰਟ ਮੁਤਾਬਕ ਅਫਗਾਨਿਸਤਾਨ ‘ਚ ਕਈ ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੇਚ ਦਿੱਤਾ ਹੈ ਜਾਂ ਵੇਚਣ ਲਈ ਤਿਆਰ ਹਨ। ਸਰਕਾਰੀ ਸਹੂਲਤਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਅਜਿਹੇ ‘ਚ ਬਿਮਾਰ ਬੱਚਿਆਂ ਦਾ ਇਲਾਜ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਕਈ ਮਾਸੂਮ ਆਪਣੀ ਜਾਨ ਗੁਆ ​​ਚੁੱਕੇ ਹਨ। ਤਾਲਿਬਾਨ ਦੇ ਪਿੱਛੇ ਹਟਣ ਤੋਂ ਬਾਅਦ ਅਫਗਾਨਿਸਤਾਨ ਨੂੰ ਮਿਲਣ ਵਾਲੀ ਅੰਤਰਰਾਸ਼ਟਰੀ ਫੰਡਿੰਗ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਬਾਰੇ ਦੇਸ਼ਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ।

Comment here