ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਚ ਫਸੇ ਵਿਦੇਸ਼ੀ ਪੱਤਰਕਾਰਾਂ ਲਈ ਫਿਕਰਮੰਦੀ

ਵਾਸ਼ਿੰਗਟਨ – ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਸਥਾਪਤ ਕਰਨ ਮਗਰੋਂ ਦੇਸ਼ ਚ ਫਸੇ ਵਿਦੇਸ਼ੀ ਲੋਕਾਂ ਨੂੰ ਕਢੱਣ ਲਈ ਉਥੋੰ ਦੀਆਂ ਸਰਕਾਰਾਂ ਸਰਗਰਮ ਹਨ। ਇਥੇ ਵਿਦੇਸ਼ੀ ਮੀਡੀਆ ਲਈ ਕੰਮ ਕਰਨ ਵਾਲੇ ਅਫਗਾਨ ਪੱਤਰਕਾਰਾਂ ਦੀ ਹੱਤਿਆ ਦੇ ਵਧਦੇ ਮਾਮਲਿਆਂ ਤੋਂ ਚਿੰਤਤ ਰਿਪੋਰਟਸ ਵਿਦਾਊਟ ਬੋਰਡਰਸ ਨੇ ਅਮਰੀਕਾ ਤੋਂ ਅਫਗਾਨ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਨੂੰ ਸੁਰੱਖਿਅਤ ਕੱਢਣ ਲਈ ਇਕ ਵਿਸ਼ੇਸ਼ ਯੋਜਨਾ ਬਣਾਉਣ ਨੂੰ ਕਿਹਾ ਹੈ। ਕੌਮਾਂਤਰੀ ਪੱਧਰ ਦੇ ਗੈਰ ਸਰਕਾਰੀ ਸੰਗਠਨ ਆਰ. ਐੱਸ. ਐੱਫ. ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਦੇ ਤੌਰ ’ਤੇ ਅਮਰੀਕਾ ਦਾ ਅਕਸ ਦਾਅ ’ਤੇ ਹੈ। ਸੰਗਠਨ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਅਮਰੀਕਾ ਦੀ ਅਫਗਾਨਿਸਤਾਨ ਵਿਚ ਸਿਰਫ ਇਕ ਤਰਜੀਹ ਹੈ, ਆਪਣੇ ਨਾਗਰਿਕਾਂ ਅਤੇ ਸਾਬਕਾ ਮੁਲਾਜ਼ਮਾਂ ਨੂੰ ਬਾਹਰ ਕੱਢਣਾ। ਸੰਗਠਨ ਨੇ ਪੱਤਰਕਾਰਾਂ ਦੀ ਨਿਕਾਸੀ ਦੀ ਇਜਾਜ਼ਤ ਦੇਣ ਲਈ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਮੁਹਿੰਮਾਂ ਦੇ ਸਮਾਪਨ ਨੂੰ ਮੌਜੂਦਾ ਮਿਤੀ ਤੋਂ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ। ਉਸਨੇ ਕਿਹਾ ਕਿ 31 ਅਗਸਤ ਤੱਕ ਅਫਗਾਨ ਪੱਤਰਕਾਰਾਂ ਸਮੇਤ ਵੱਡੇ ਖਤਰੇ ਵਿੱਚ ਪਏ ਸਾਰੇ ਲੋਕਾਂ ਨੂੰ ਕੱਢਣ ਦਾ ਕੰਮ ਵਿਹਾਰਿਕ ਤੌਰ ’ਤੇ ਅਸੰਭਵ ਹੋਵੇਗਾ। ਪਰ ਤਾਲਿਬਾਨ ਨੇ ਵੀ ਅਮਰੀਕੀ ਫੌਜ ਦੀ ਵਾਪਸੀ ਲਈ 31 ਅਗਸਤ ਮਿਤੀ ਤੱਕ ਦੀ ਚਿਤਾਵਨੀ ਦਿੱਤੀ ਗਈ ਹੈ।

Comment here