ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਚ ਫਸੇ ਲੋਕਾਂ ਨੂੰ ਕੱਢਣ ਲਈ ਜਰਮਨੀ ਤੇ ਇੰਡੋਨੇਸ਼ੀਆ ਦੀਆਂ ਮਿਲਟਰੀ ਉਡਾਣਾਂ ਸਰਗਰਮ

ਕਾਬੁਲ – ਅਫਗਾਨਿਸਤਾਨ ਚ ਤਾਲਿਬਾਨ ਦੇ ਕਬਜ਼ੇ ਮਗਰੋਂ ਵੱਖ ਵੱਖ ਮੁਲਕਾਂ ਨੇ ਉਡਾਣਾਂ ਬੰਦ ਕਰ ਦਿੱਤੀਆਂ ਸਨ। ਪਰ ਇਸ ਦੌਰਾਨ ਜ਼ਿਆਦਾਤਰ ਦੇਸ਼ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇੰਡੋਨੇਸ਼ੀਆ ਅਤੇ ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਇੰਡੋਨੇਸ਼ੀਆ ਨੇ ਜਕਾਰਤਾ ਲਈ ਇਕ ਵਿਸ਼ੇਸ਼ ਮਿਲਟਰੀ ਉਡਾਣ ਜ਼ਰੀਏ ਕਾਬੁਲ ਤੋਂ ਪੰਜ ਡਿਪਲੋਮੈਟਾਂ ਸਮੇਤ ਆਪਣੇ 26 ਨਾਗਰਿਕਾਂ ਨੂੰ ਬਾਹਰ ਕੱਢਿਆ ਹੈ। ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਤਨੋ ਮਾਰਸੁਦੀ ਨੇ ਇਕ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ। ਇਹਨਾਂ ਅਫਗਾਨ ਨਾਗਰਿਕਾਂ ਵਿਚ ਇਕ ਇੰਡੋਨੇਸ਼ੀਆਈ ਨਾਗਰਿਕ ਦਾ ਜੀਵਨਸਾਥੀ ਹੈ। ਮੰਤਰਾਲੇ ਦੇ ਬੁਲਾਰੇ ਤੇਉਕੁ ਫੈਜਾਸਿਆਹ ਨੇ ਕਿਹਾ ਕਿ ਤਾਲਿਬਾਨ ਦੇ ਰਾਜਧਾਨੀ ਕਾਬੁਲ ‘ਤੇ ਕੰਟਰੋਲ ਕਰਨ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਤੋਂ ਨਿਕਲ ਜਾਣ ਮਗਰੋਂ ਇਸ ਉਡਾਣ ਦੀ ਯੋਜਨਾ ਬਣਾਈ ਗਈ ਸੀ। ਜਰਮਨੀ ਨੇ ਕਿਹਾ ਹੈ ਕਿ ਉਸ ਨੇ ਇਸ ਹਫ਼ਤੇ ਕਾਬੁਲ ਤੋਂ 1600 ਤੋਂ ਵਧੇਰੇ ਲੋਕਾਂ ਨੂੰ ਵਾਪਸ ਲਿਆਂਦਾ ਹੈ।  ਜਰਮਨ ਸਰਕਾਰ ਨੇ ਦੇਸ਼ ਦੀ ਸੈਨਾ, ਸਹਾਇਤਾ ਸਮੂਹਾਂ ਜਾਂ ਸਮਾਚਾਰ ਸੰਗਠਨਾਂ ਲਈ ਕੰਮ ਕਰਨ ਵਾਲੇ ਸਾਰੇ ਨਾਗਰਿਕਾਂ ਅਤੇ ਸਥਾਨਕ ਅਫਗਾਨ ਕਰਮਚਾਰੀਆਂ ਨੂੰ ਦੇਸ਼ ਵਿਚੋਂ ਬਾਹਰ ਨਿਕਲਣ ਵਿਚ ਮਦਦ ਕਰਨ ਦਾ ਸੰਕਲਪ ਲਿਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਰਮਨ ਸੈਨਿਕਾਂ ਨੇ ਕਾਬੁਲ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ ਹੁਣ ਤੱਕ 11 ਉਡਾਣਾਂ ਭੇਜੀਆਂ ਹਨ। ਨਾਲ ਹੀ ਹੋਰ ਉਡਾਣਾਂ ਭੇਜਣ ਦੀ ਯੋਜਨਾ ਹੈ।

Comment here