ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਚ ਫਸੇ ਭਾਰਤੀ ਵਾਪਸੀ ਲਈ ਲਾ ਰਹੇ ਨੇ ਗੁਹਾਰ

ਕਾਬੁਲ- ਅਫਗਾਨਿਸਤਾਨ ਵਿੱਚ ਮਚੀ ਹਫੜਾ-ਦਫੜੀ ਵਿਚ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਫਸੇ ਹੋਏ ਹਨ, ਜਿਹਨਾਂ ਨੂੰ ਹਵਾਈ ਜਹਾਜ਼ਾਂ ਤੋਂ ਏਅਰਲਿਫਟ ਕਰ ਕੀਤਾ ਜਾ ਰਿਹਾ ਹੈ। ਕਈ ਭਾਰਤੀ ਅਫ਼ਗਾਨਿਸਤਾਨ ’ਚ ਫਸ ਗਏ ਹਨ, ਕਾਬੁਲ ’ਚ ਇਸ ਸਮੇਂ ਉੱਤਰ ਪ੍ਰਦੇਸ਼ ਦੇ 17 ਲੋਕ ਫਸੇ ਹੋਏ ਹਨ, ਜੋ ਕਿ ਰੁਜ਼ਗਾਰ ਦੀ ਭਾਲ ’ਚ ਇੱਥੇ ਆਏ ਸਨ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਸੁਰੱਖਿਅਤ ਘਰ ਵਾਪਸੀ ਦੀ ਗੁਹਾਰ ਲਾਈ ਹੈ। ਇਨ੍ਹਾਂ ਵਿਚ ਚੰਦੌਲੀ ਜ਼ਿਲ੍ਹੇ ਦੇ ਅਮੋਹਪੁਰ ਪਿੰਡ ਦਾ ਸੂਰਜ ਵੀ ਹੈ। ਸੂਰਜ ਕਾਬੁਲ ਦੇ ਇਕ ਕਾਰਖਾਨੇ ਵਿਚ ਵੈਲਡਿੰਗ ਦਾ ਕੰਮ ਕਰਨ ਲਈ ਅਫ਼ਗਾਨਿਸਤਾਨ ਗਿਆ ਸੀ,  ਉਸ ਦਾ ਕਹਿਣਾ ਹੈ ਕਿ ਕਾਰਖਾਨੇ ਦੇ ਮਾਲਕ ਨੇ ਉਨ੍ਹਾਂ ਦਾ ਪਾਸਪੋਰਟ ਆਪਣੇ ਕੋਲ ਰੱਖ ਲਏ ਤੇ ਹੁਮ ਉਹ ਦੌੜ ਗਿਆ,  ਹੁਣ ਉਨ੍ਹਾਂ ਕੋਲ ਵਾਪਸੀ ਲਈ ਪਾਸਪੋਰਟ ਵੀ ਨਹੀਂ ਹਨ। ਸੂਰਜ ਦਾ ਪਿਤਾ ਲਕਵਾ ਦਾ ਸ਼ਿਕਾਰ ਹੈ ਅਤੇ ਆਪਣੇ ਪੁੱਤਰ ਲਈ ਬੇਹੱਦ ਪਰੇਸ਼ਾਨ ਹੈ। ਸੂਰਜ ਦੀ ਪਤਨੀ ਰੇਖਾ ਵੀ ਅਫ਼ਗਾਨਿਸਤਾਨ ਦੇ ਹਾਲਾਤਾਂ ਬਾਰੇ ਜਾਣਨ ਮਗਰੋਂ ਕਾਫੀ ਡਰੀ ਹੋਈ ਹੈ। 3 ਸਾਲ ਦਾ ਪੁੱਤਰ ਹੈ। ਸੂਰਜ ਦੀ ਪਤਨੀ ਰੇਖਾ ਨੇ ਕਿਹਾ ਕਿ ਪਤੀ ਨਾਲ ਰੋਜ਼ਾਨਾ ਗੱਲ ਹੁੰਦੀ ਹੈ।  ਸੂਰਜ ਅਤੇ ਉਸ ਦੇ ਸਾਥੀਆਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਕਾਫੀ ਬੇਚੈਨ ਨਜ਼ਰ ਆ ਰਹੇ ਹਨ।  ਉਹ ਛੇਤੀ ਤੋਂ ਛੇਤੀ ਭਾਰਤ ਪਰਤਣਾ ਚਾਹੁੰਦੇ ਹਨ। ਹਿਮਾਚਲ ਪ੍ਰਦੇਸ਼ ਦੇ 2 ਨੌਜਵਾਨ ਵੀ ਅਫ਼ਗਾਨਿਸਤਾਨ ਫਸੇ ਹੋਏ ਹਨ। ਨਵੀਨ ਕੁਮਾਰ ਅਤੇ ਰਾਹੁਲ ਸਿੰਘ ਬੁਰਾੜੀ, ਦੋਵੇਂ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਧਾਨ ਸਭਾ ਖੇਤਰ ਦੇ ਵਾਸੀ ਹਨ, ਜੋ ਪਿਛਲੇ ਕੁਝ ਸਾਲਾਂ ਤੋਂ ਅਫ਼ਗਾਨਿਸਤਾਨ ’ਚ ਰੁਜ਼ਗਾਰ ਲਈ ਗਏ ਸਨ ਪਰ ਉੱਥੇ ਤਾਲਿਬਾਨ ਦੀ ਹਿੰਸਾ ਕਾਰਨ ਫਸ ਗਏ। ਦੋਹਾਂ ਦੀ ਭਾਰਤ ਵਿਚ ਆਪਣੇ ਪਰਿਵਾਰ ਨਾਲ ਗੱਲ ਹੋ ਰਹੀ ਹੈ ਅਤੇ ਦੋਹਾਂ ਨੇ ਉਨ੍ਹਾਂ ਨੂੰ ਵਾਪਸ ਦੇਸ਼ ਪਹੁੰਚਾਉਣ ਦੀ ਗੁਹਾਰ ਲਾਈ ਹੈ। ਉਨ੍ਹਾਂ ਦੇ ਪਰਿਵਾਰਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਕੇਂਦਰ ਸਰਕਾਰ ਨਾਲ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅਫ਼ਗਾਨਿਸਤਾਨ ’ਚ ਫਸੇ 2 ਕਸ਼ਮੀਰੀ ਪ੍ਰੋਫੈਸਰਾਂ ਨੂੰ ਕੱਢਣ ਦਾ ਮੁੱਦਾ ਮੰਗਲਵਾਰ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਦੇ ਸਾਹਮਣੇ ਚੁੱਕਿਆ। ਕੇਂਦਰੀ ਮੰਤਰੀ ਨੇ ਉੱਪ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਸਰਕਾਰ ਅਫ਼ਗਾਨਿਸਤਾਨ ਤੋਂ ਹਰੇਕ ਭਾਰਤੀ ਨਾਗਰਿਕ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ।ਭਾਰਤ ਸਰਕਾਰ ਨੇ ਨਵੀਂ ਵੀਜ਼ਾ ਸ਼੍ਰੇਣੀ ਵੀ ਲਾਗੂ ਕਰ ਦਿੱਤੀ ਹੈ।

 

Comment here