ਖਬਰਾਂਦੁਨੀਆ

ਅਫਗਾਨ ਚ ਤਾਲਿਬਾਨ ਦੇ ਪਸਾਰੇ ਤੋੰ ਅਮਰੀਕਾ ਚਿੰਤਤ

ਪੈਂਟਾਗਨ-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਪੱਸਰਦੇ ਜਾ ਰਹੇ ਦਬਦਬੇ ਬਾਰੇ ਚਰਚਾ ਕਰਦਿਆੰ ਯੂ.ਐੱਸ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਦੇ ਕੰਟਰੋਲ ਦੀ ਲੜਾਈ ਵਿੱਚ “ਰਣਨੀਤਕ ਰਫ਼ਤਾਰ” ਹਾਸਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮਿਲੇ ਨੇ  ਪੈਂਟਾਗਨ ਵਿਖੇ ਇਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਇਹ ਅਫਗਾਨਿਸਤਾਨ ਦੀ ਸੁਰੱਖਿਆ, ਅਫਗਾਨਿਸਤਾਨ ਸਰਕਾਰ ਅਤੇ ਅਫਗਾਨਿਸਤਾਨ ਦੇ ਲੋਕਾਂ ਦੀ ਇੱਛਾ ਅਤੇ ਅਗਵਾਈ ਦੀ ਪ੍ਰੀਖਿਆ ਹੋਵੇਗੀ।” ਉਸ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਤਕਰੀਬਨ 212 ਅਤੇ 214 ਜ਼ਿਲ੍ਹਾ ਹੈਡਕੁਆਟਰ ਤਾਲਿਬਾਨ ਅੱਤਵਾਦੀਆਂ ਦੇ ਕੰਟਰੋਲ ਵਿੱਚ ਹੈ, ਜੋ ਕੁੱਲ ਜ਼ਿਲ੍ਹਿਆਂ ਦੇ 419 ਵਿੱਚੋਂ ਲਗਭਗ ਅੱਧਾ ਹੈ। ਅਜਿਹਾ ਪ੍ਰਤੀਤ ਹੋ ਰਿਹਾ ਕਿ ਤਾਲਿਬਾਨ ਅੱਤਵਾਦੀਆਂ ਦਾ ਪੱਖ ਭਾਰੀ ਹੈ, ਕਿਉਂਕਿ ਉਨ੍ਹਾਂ ਨੇ ਪਿਛਲੇ ਛੇ ਮਹੀਨਿਆਂ ਵਿੱਚ ਇਕ ਮਹੱਤਵਪੂਰਨ ਖੇਤਰ ’ਤੇ ਆਪਣਾ ਕਬਜ਼ਾ ਕਰ ਲਿਆ। ਹਾਲਾਂਕਿ, ਉਨ੍ਹਾਂ ਨੇ 34 ਸੂਬਾਈ ਰਾਜਧਾਨੀਵਾਂ ‘ਚੋਂ ਕਿਸੇ ’ਤੇ ਕਬਜ਼ਾ ਨਹੀਂ ਕੀਤਾ। ਉਸਨੇ ਕਿਹਾ ਕਿ ਤਾਲਿਬਾਨ ਜ਼ਿਆਦਾ ਖੇਤਰ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਇਸ ਦੌਰਾਨ ਅਫਗਾਨ ਸੁਰੱਖਿਆ ਬਲ ਕਾਬੁਲ ਸਣੇ ਵੱਡੇ ਆਬਾਦੀ ਕੇਂਦਰਾਂ ਦੀ ਸੁਰੱਖਿਆ ਲਈ ਆਪਣੀ ਸਥਿਤੀ ਮਜ਼ਬੂਤ ​​ਕਰ ਰਿਹਾ ਹੈ। ਮਿਲੇ ਨੇ ਕਿਹਾ, “ਤਾਲਿਬਾਨ ਨੇ 6,8,10 ਮਹੀਨਿਆਂ ’ਚ ਕਾਫ਼ੀ ਵੱਡੇ ਖੇਤਰਾਂ ’ਤੇ ਕਬਜ਼ਾ ਕਰ ਲਿਆ, ਉਥੇ ਹੀ ਤਾਲਿਬਾਨ ਰਣਨੀਤਕ ਗਤੀ ਹਾਸਲ ਕਰਦਾ ਵੀ ਵਿਖਾਈ ਦੇ ਰਿਹਾ ਹੈ। ਪੈਂਟਾਗਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ 95 ਫੀਸਦੀ ਮੁਕੰਮਲ ਹੋ ਚੁੱਕੀ ਹੈ, ਜੋ 31 ਅਗਸਤ ਤੱਕ ਖ਼ਤਮ ਹੋ ਜਾਵੇਗੀ। ਮਿਲੇ ਦੇ ਨਾਲ ਮੌਜੂਦ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਅਮਰੀਕੀ ਫੌਜ ਦੀਆਂ ਕੋਸ਼ਿਸ਼ਾਂ ਤਾਲਿਬਾਨ ‘ਤੇ ਨਹੀਂ ਸਗੋਂ ਅੱਤਵਾਦੀ ਖਤਰਿਆਂ ਨਾਲ ਨਜਿੱਠਣ’ ਤੇ ਕੇਂਦ੍ਰਤ ਹੋਣਗੀਆਂ।

Comment here