ਸਿਆਸਤਖਬਰਾਂਦੁਨੀਆ

ਅਫਗਾਨ ਚ ਤਾਲਿਬਾਨੀ ਸਰਕਾਰ ਜਲਦੀ ਬਣੇਗੀ

ਕਾਬੁਲ– ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਜਲਦੀ ਹੋਂਦ ਵਿੱਚ ਆ ਰਹੀ ਹੈ, ਤਾਲਿਬਾਨ ਤੇ ਹੋਰਨਾਂ ਅਫਗਾਨ ਆਗੂਆਂ ਵਿਚਾਲੇ ਨਵੀਂ ਸਰਕਾਰ ਤੇ ਕੈਬਨਿਟ ਦੀ ਬਣਤਰ ਨੂੰ ਲੈ ਕੇ ਸਹਿਮਤੀ ਹੋ ਗਈ ਹੈ ਅਤੇ ਇਸ ਬਾਰੇ ਐਲਾਨ ਕੁਝ ਦਿਨਾਂ ਵਿਚ ਕਰ ਦਿੱਤਾ ਜਾਵੇਗਾ ।  ਤਾਲਿਬਾਨ ਦੇ ਕਲਚਰਲ ਕਮਿਸ਼ਨ ਦੇ ਮੈਂਬਰ ਬਿਲਾਲ ਕਰੀਮੀ ਨੇ ਕਿਹਾ ਹੈ ਕਿ ਤਾਲਿਬਾਨ ਦੇ ਸੁਪਰੀਮ ਕਮਾਂਡਰ ਹੈਬਤਉਲ੍ਹਾ ਅਖੁੰਦਜ਼ਾਦਾ ਗਵਰਨਿੰਗ ਕੌਂਸਲ ਦੇ ਟਾਪ ਲੀਡਰ ਹੋਣਗੇ । ਮੁੱਲਾ ਅਬਦੁਲ ਗਨੀ ਬਰਾਦਰ ਅਖੁੰਦਜ਼ਾਦਾ ਦੇ ਤਿੰਨ ਡਿਪਟੀਆਂ ਵਿੱਚੋਂ ਇਕ ਹੋਣਗੇ ਅਤੇ ਸਰਕਾਰ ਦਾ ਰੋਜ਼ਮਰ੍ਹਾ ਦਾ ਕੰਮਕਾਜ ਉਹੀ ਸੰਭਾਲਣਗੇ।  ਕਹਿਣ ਦਾ ਮਤਲਬ ਲੋਕਾਂ ਵਿਚ ਤਾਲਿਬਾਨ ਦਾ ਚਿਹਰਾ ਉਹੀ ਹੋਣਗੇ। ਕਰੀਮੀ ਨੇ ਦੱਸਿਆ ਕਿ ਤਾਲਿਬਾਨ, ਪਿਛਲੀ ਸਰਕਾਰ ਦੇ ਆਗੂਆਂ ਤੇ ਹੋਰਨਾਂ ਪ੍ਰਭਾਵਸ਼ਾਲੀ ਆਗੂਆਂ ਵਿਚਾਲੇ ਸਰਕਾਰ ਦੀ ਬਣਤਰ ਬਾਰੇ ਅਧਿਕਾਰਤ ਮਸ਼ਵਰੇ ਮੁਕੰਮਲ ਹੋ ਗਏ ਹਨ । ਕੈਬਨਿਟ ਤੇ ਸਰਕਾਰ ਦਾ ਐਲਾਨ ਕੁਝ ਦਿਨਾਂ ਵਿਚ ਹੋ ਜਾਵੇਗਾ। ਇਸ ਨੂੰ ਹਫਤੇ ਨਹੀਂ ਲੱਗਣਗੇ । ਸਾਰੀ ਦੁਨੀਆ ਦੀ ਨ਼ਜ਼ਰ ਇਸ ਪਾਸੇ ਲੱਗੀ ਹੋਈ ਹੈ।

ਅਫਗਾਨੀ ਆਪਣੇ ਦੇਸ਼ ਲਈ ਹੁਣ ਪੂਰਨ ਪ੍ਰਭੂਸੱਤਾ ਦੀ ਰਾਹ ਚੁਣ ਸਕਦੇ -ਅਮਰੀਕਾ

ਅਫਗਾਨ ਵਿੱਚ ਨਵੀੰ ਸਰਕਾਰ ਬਣਨ ਦੀ ਚਰਚਾ ਦੇ ਦਰਮਿਆਨ  ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜੇਲਮਯ ਖਲੀਲਜਾਦ ਨੇ ਕਿਹਾ ਕਿ ਅਮਰੀਕੀ ਫੌਜ ਦੀ ਪੂਰੀ ਤਰ੍ਹਾਂ ਨਾਲ ਵਾਪਸੀ ਤੋਂ ਬਾਅਦ ਅਫਗਾਨੀ ਆਪਣੇ ਦੇਸ਼ ਲਈ ਹੁਣ ਪੂਰਨ ਪ੍ਰਭੂਸੱਤਾ ਦੀ ਰਾਹ ਚੁਣ ਸਕਦੇ ਹਨ। ਖਲੀਲਜਾਦ ਨੇ ਟਵੀਟ ਕੀਤਾ ਕਿ ਸਾਡੀ ਫੌਜ ਅਤੇ ਸਾਡੇ ਨਾਲ ਖੜ੍ਹੇ ਕਈ ਸਹਿਯੋਗੀਆਂ ਦੀ ਵਾਪਸੀ ਦੇ ਨਾਲ ਹੀ ਹੁਣ ਅਫਗਾਨਾਂ ਦੇ ਹੱਥ ਵਿਚ ਉਨ੍ਹਾਂ ਦੇ ਦੇਸ਼ ਦਾ ਭਵਿੱਖ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਇਹ ਪ੍ਰੀਖਿਆ ਹੋਵੇਗੀ ਕਿ ਕੀ ਉਹ ਅਫਗਾਨਿਸਤਾਨ ਨੂੰ ਇਕ ਖੁਸ਼ਹਾਲ ਭਵਿੱਖ ਵੱਲ ਲਿਜਾ ਸਕਦਾ ਹੈ।

Comment here