ਕਾਬੁਲ- ਅਫਾਗਨਿਸਤਾਨ ਤੇ ਪੂਰੀ ਤਰਾਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਸ ਤੋੰ ਬਾਅਦ ਦੇਸ਼ ਦੇ ਹਾਲਾਤਾਂ ਖਾਸ ਕਰਕੇ ਔਰਤਾਂ ਤੇ ਘੱਟਗਿਣਤੀਆਂ ਪ੍ਰਤੀ ਫਿਕਰਮੰਦੀ ਵਧ ਗਈ ਹੈ, ਸਮਾਜ ਸੇਵੀ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਅਫਗਾਨਿਸਤਾਨ ਵਿੱਚ ਔਰਤਾਂ ਅਤੇ ਘੱਟ ਗਿਣਤੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ।ਮਲਾਲਾ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਤਾਲਿਬਾਨ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਰਿਹਾ ਹੈ, ਉਸ ਨੂੰ ਦੇਖ ਕੇ ਮੈਂ ਹੈਰਾਨ, ਪਰੇਸ਼ਾਨ ਹਾਂ। ਮੈਂ ਔਰਤਾਂ, ਘੱਟ ਗਿਣਤੀਆਂ ਬਾਰੇ ਬਹੁਤ ਚਿੰਤਤ ਹਾਂ। ਹਰ ਛੋਟੇ ਅਤੇ ਵੱਡੇ ਦੇਸ਼ਾਂ ਨੂੰ ਅਪੀਲ ਹੈ ਕਿ ਅਫਗਾਨਿਸਤਾਨ ਵਿੱਚ ਤੁਰੰਤ ਜੰਗਬੰਦੀ ਕੀਤੀ ਜਾਵੇ ਅਤੇ ਸ਼ਰਨਾਰਥੀਆਂ ਅਤੇ ਆਮ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਜਾਵੇ। ਦਰਅਸਲ ਨੋਬਲ ਪੁਰਸਕਾਰ ਜੇਤੂ ਮਲਾਲਾ ਦਾ ਟਵੀਟ ਲੰਬੇ ਸਮੇਂ ਬਾਅਦ ਆਇਆ ਹੈ ਜਦੋਂ ਲੋਕ ਸੋਸ਼ਲ ਮੀਡੀਆ ‘ਤੇ ਉਸ ਨੂੰ ਬਹੁਤ ਟ੍ਰੋਲ ਕਰ ਰਹੇ ਸਨ। ਇਸ ਸਭ ਦੇ ਬਾਅਦ, ਮਲਾਲਾ ਨੇ ਇੱਕ ਵੀ ਟਵੀਟ ਜਾਂ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਇਹ ਵੇਖ ਕੇ ਉਸਦੇ ਆਲੋਚਕਾਂ ਨੇ ਬਹੁਤ ਟ੍ਰੋਲ ਕੀਤਾ, ਹੁਣ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਸ ਨੇ ਇਸ ਦਬਾਅ ਵਿੱਚ ਇਹ ਟਵੀਟ ਕੀਤਾ ਹੈ। ਮਲਾਲਾ ਯੂਸਫਜ਼ਈ ਪਹਿਲਾਂ ਹੀ ਤਾਲਿਬਾਨ ਦੇ ਨਿਸ਼ਾਨੇ ‘ਤੇ ਹੈ। ਇਸ ਕਾਰਨ ਉਸ ਨੂੰ ਪਾਕਿਸਤਾਨ ਵੀ ਛੱਡਣਾ ਪਿਆ। ਮਲਾਲਾ ਯੂਸਫਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਵਿੱਚ ਹੋਇਆ ਸੀ।ਉਸ ਨੇ ਛੋਟੀ ਉਮਰ ਵਿੱਚ ਹੀ ਔਰਤਾਂ ਲਈ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਵੀ ਮੁਹਿੰਮ ਚਲਾਈ,ਇਸ ਦੇ ਵਿਰੋਧ ਚ ਤਾਲਿਬਾਨ ਨੇ ਅੱਤਵਾਦੀ ਹਮਲੇ ਦੌਰਾਨ ਮਲਾਲਾ ਦੇ ਸਿਰ ਵਿੱਚ ਗੋਲੀ ਮਾਰੀ ਸੀ, ਪਰ ਉਹ ਬਚ ਗਈ। 17 ਸਾਲ ਦੀ ਉਮਰ ਵਿੱਚ, ਉਸ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਲਾਲਾ ਸਭ ਤੋਂ ਛੋਟੀ ਉਮਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਕੁੜੀ ਹੈ। ਨੋਬਲ ਪੁਰਸਕਾਰ ਮਿਲਣ ਤੋਂ ਬਾਅਦ ਮਲਾਲਾ ਨੂੰ ਅਜੇ ਤੱਕ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
https://twitter.com/Malala/status/1426877173433094147?ref_src=twsrc%5Etfw%7Ctwcamp%5Etweetembed%7Ctwterm%5E1426877173433094147%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Finternational%2Fmalala-yusufzai-on-taliban-afghanistan-takeover-tweet-gh-as-240893.html
Comment here