ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਤਾਲਿਬਾਨਾਂ ਵਲੋਂ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਚਿੰਤਤ ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਅੱਜ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਤਾਲਿਬਾਨ ’ਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਵਿਸ਼ੇਸ਼ ਵੀਜ਼ਾ ’ਤੇ ਅਫਗਾਨਿਸਤਾਨ ’ਚ ਫਸੇ ਹਿੰਦੂਆਂ ਤੇ ਸਿੱਖਾਂ ਨੂੰ ਜਲਦ ਕੱਢਣ ਦੀ ਅਪੀਲ ਕੀਤੀ ਹੈ। ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਨੂੰ ਲਿਖੀ ਇਕ ਚਿੱਠੀ ’ਚ ਲਿਖਿਆ ਸਿੱਖ ਭਾਈਚਾਰੇ ਨਾਲ ਸਬੰਧਿਤ ਭਾਰਤ ਦੇ ਇਕ ਨਾਗਰਿਕ ਵਜੋਂ ਉਹ ਫਿਕਰਮੰਦ ਹਨ, ਤੇ ਭਾਰਤ ਸਰਕਾਰ ਨੂੰ ਹਿੰਦੂਆਂ ਤੇ ਸਿੱਖਾਂ ਨੂੰ ਉਨ੍ਹਾਂ ਦੇ ਅਫਗਾਨਿਸਤਾਨ ਵਿੱਚ ਜ਼ਿੰਦਗੀ ਨੂੰ ਦਰਪੇਸ਼ ਖ਼ਤਰੇ ਕਾਰਨ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਕਾਂਗਰਸੀ ਆਗੂ ਨੇ ਲਿਖਿਆ, ਆਪਣੇ ਲੋਕਾਂ (ਭਾਵ, ਭਾਰਤੀ ਮੂਲ ਦੇ ਲੋਕਾਂ) ਲਈ ਮੇਰੇ ਪਿਆਰ ਨੇ ਮੈਨੂੰ ਇਸ ਮਾਮਲੇ ਨੂੰ ਤੁਹਾਡੇ ਦਫ਼ਤਰ ’ਚ ਤੁਹਾਡੇ ਅੱਗੇ ਪੇਸ਼ ਕਰਨ ਲਈ ਮਜਬੂਰ ਕੀਤਾ ਹੈ ਤੇ ਆਸ ਹੈ ਕਿ ਤੁਸੀਂ ਢੁਕਵਾਂ ਕਦਮ ਚੁਕੋਗੇ।
ਅਫਗਾਨ ਚੋਂ ਹਿੰਦੂ-ਸਿੱਖਾਂ ਨੂੰ ਲਿਆਓ-ਕਾਂਗਰਸੀ ਆਗੂ ਨੇ ਭਾਰਤੀ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ

Comment here